ਪੰਜਾਬੀ ਦੇ ਪ੍ਰਸਿੱਧ ਸ਼ਾਇਰ ਡਾ. ਸੁਰਜੀਤ ਪਾਤਰ ਜੀ ਨੇ ਲਿਖਿਆ ਹੈ-
"ਲੋਹੇ ਬਜਰੀ ਦੇ ਪੁਲ ਸਾਨੂੰ ਨਦੀਆਂ ਤੋਂ ਪਾਰ ਲੈ ਕੇ ਜਾਂਦੇ ਐ। ਪਰੰਤੂ ਲਫ਼ਜ਼ਾਂ ਦੇ ਪੁਲ ਸਾਨੂੰ ਸਦੀਆਂ ਤੋਂ ਪਾਰ ਲੈ ਕੇ ਜਾਂਦੇ ਐ।"
ਪਰੰਤੂ ਵੇਖਣ ਵਾਲ਼ੀ ਗੱਲ ਇਹ ਹੈ ਕਿ ਅਧਿਆਪਕ ਆਪਣੇ ਵਿਦਿਆਰਥੀਆਂ ਦੇ ਮਨਾਂ ਵਿੱਚ, ਮਾਪੇ ਆਪਣੇ ਧੀ ਪੁੱਤ ਦੇ ਮਨ ਵਿੱਚ, ਰਾਜਸੀ ਨੇਤਾ ਲੋਕਾਂ ਦੇ ਮਨਾਂ ਵਿੱਚ ਕਿਹੋ ਜਿਹੀਆਂ ਗੱਲਾਂ ਪਾ ਰਹੇ ਹਨ?
ਪੰਜਾਬੀ ਦੀ ਇੱਕ ਸ਼ਾਇਰਾ ਨੇ ਲਿਖਿਆ ਹੈ -
"ਜਦੋਂ ਮੁਸ਼ਕਿਲ 'ਚ ਹੁੰਨੀ ਆਂ ਕਿਤਾਬਾਂ ਖੋਲ੍ਹ ਲੈਨੀ ਆਂ।
ਲਿਖੇ ਲਫ਼ਜ਼ਾਂ 'ਚੋਂ ਮੈਂ, ਸੱਚੇ ਦਿਲਾਂ ਨੂੰ ਫੋਲ ਲੈਨੀਂ ਆਂ।"
ਅਸੀਂ ਅੰਨ ਜਲ, ਪੌਣ ਪਾਣੀ ਨਾਲ਼ ਹੀ ਨਹੀਂ ਪਲ਼ਦੇ। ਸਗੋਂ ਅਸੀਂ ਬੋਲ ਵਾਣੀ ਨਾਲ਼ ਵੀ ਪਲ਼ਦੇ ਹਾਂ। ਕਿਸੇ ਦੇ ਘਰ ਵਿੱਚ ਕੀ ਕੁਝ ਪੱਕਦਾ ਹੈ? ਇਹਦੇ ਨਾਲ਼ੋਂ ਵੱਧ ਅਹਿਮੀਅਤ ਇਸ ਗੱਲ ਦੀ ਹੁੰਦੀ ਹੈ ਕਿ ਉਸ ਘਰ ਵਿੱਚ ਗੱਲਾਂ ਕਿਹੋ ਜਿਹੀਆਂ ਹੁੰਦੀਆਂ ਹਨ? ਘਰ ਦੇ ਜੀਆਂ ਵੱਲੋਂ ਛੋਟਿਆਂ ਲਈ ਕਿਹੋ ਜਿਹੇ ਲਫ਼ਜ਼ਾਂ ਦੀ ਵਰਤੋਂ ਕੀਤੀ ਜਾਂਦੀ ਹੈ। ਉਨ੍ਹਾਂ ਨੂੰ ਕਿਹੋ ਜਿਹੀਆਂ ਕਹਾਣੀਆਂ ਸੁਣਾਈਆਂ ਜਾਂਦੀਆਂ ਹਨ। ਸਾਡੇ ਤਨ ਨੂੰ ਤਾਂ ਅੰਨ ਜਲ, ਪੌਣ ਪਾਣੀ ਪਾਲ਼ਦੈ। ਪਰੰਤੂ ਸਾਡੇ ਮਨ ਨੂੰ ਬੋਲ ਵਾਣੀ ਸੋਹਣੇ ਲਫ਼ਜ਼ ਪਾਲ਼ਦੇ ਐ।
ਸੋਹਣੇ ਅਤੇ ਸੱਚੇ ਸ਼ਬਦ ਕੋਈ ਬੋਲ ਰਿਹਾ ਹੋਵੇ ਤਾਂ ਭੀੜ ਵੀ ਸੰਗਤ ਬਣ ਜਾਂਦੀ ਹੈ। ਉਹੀ ਸੰਗਤ ਫ਼ਿਰ ਸਮਾਜ ਨੂੰ ਬਦਲਦੀ ਹੈ।
ਸੋ ਸੋਹਣੀਆਂ ਪੁਸਤਕਾਂ ਵੀ ਸੁੰਦਰ ਅਤੇ ਸੱਚੇ ਸੁੱਚੇ ਬੋਲ ਹੁੰਦੀਆਂ ਹਨ। ਕਿਸੇ ਲੇਖਕ ਨੇ ਇੱਕ ਪੁਸਤਕ ਨੂੰ ਲਿਖਣ ਲਈ ਇੱਕ ਸਾਲ ਲਾਇਆ ਹੁੰਦਾ ਹੈ। ਪਰੰਤੂ ਅਸੀਂ ਪੰਜ ਛੇ ਘੰਟਿਆਂ ਵਿੱਚ ਉਸ ਪੁਸਤਕ ਨੂੰ ਪੜ੍ਹ ਕੇ ਅਨੰਦ ਪ੍ਰਾਪਤ ਕਰ ਲੈਂਦੇ ਹਾਂ। ਅਸੀਂ ਪੁਸਤਕਾਂ ਪੜ੍ਹ ਕੇ ਦੁਨੀਆਂ ਦੇ ਮਹਾਨ ਬੰਦਿਆਂ ਨਾਲ਼ ਗੱਲਾਂ ਕਰ ਲੈਂਦੇ ਹਾਂ। ਇੱਥੋਂ ਤੱਕ ਕਿ ਅਸੀਂ ਆਪਣੇ ਪੁਰਖਿਆਂ ਨਾਲ਼ ਵੀ ਪੁਸਤਕਾਂ ਵਿੱਚੋਂ ਹੀ ਗੱਲਾਂ ਕਰਦੇ ਹਾਂ।
ਜਿਸ ਪ੍ਰਕਾਰ ਅੱਜ ਦੀ ਸੁਸਾਇਟੀ ਦਾ ਇਹ ਪਛਾਣ ਚਿੰਨ੍ਹ ਬਣ ਗਿਆ ਹੈ ਕਿ ਹਰ ਕੋਈ ਆਪਣੇ ਹੀ ਪਰਿਵਾਰ ਤੱਕ ਸੀਮਤ ਰਹਿਣਾ ਚਾਹੁੰਦਾ ਹੈ। ਇਹੋ ਕਾਰਨ ਹੈ ਕਿ ਨਵੀਆਂ-ਨਵੀਆਂ ਸਮੱਸਿਆਵਾਂ, ਗੰਭੀਰ ਬਿਮਾਰੀਆਂ, ਮਾਨਸਿਕ ਤਨਾਅ ਵਧ ਰਿਹਾ ਹੈ। ਬਕੌਲ ਸ਼ਾਇਰ -
ਉਦਾਸ ਦੋਸਤੋ! ਆਉ, ਮਿਲ ਕੇ ਖ਼ੁਸ਼ ਹੋਈਏ,
ਕਿ ਮਿਲਣ ਬਗ਼ੈਰ ਉਦਾਸੀ ਦਾ ਕੋਈ ਚਾਰਾ ਨਹੀਂ।
ਭਟਕਦੇ ਅੱਖਰੋ! ਕਿ ਆਉ, ਮਿਲ ਕੇ ਲਫ਼ਜ਼ ਬਣੋ,
ਲਫ਼ਜੋ ਵਾਕ ਬਣੋ! ਕਿ ਵਾਕ ਬਿਨਾਂ ਗੁਜਾਰਾ ਨਹੀਂ।
ਡਾ. ਇਕਬਾਲ ਸਿੰਘ ਸਕਰੌਦੀ।