ION Digital Zone Bhucho, Bathinda (Exam Center) ਵਿਖੇ ਵੱਖ-ਵੱਖ ਪੇਪਰਾਂ ਵਿੱਚ ਡਿਊਟੀ ਕਰਨ ਸਬੰਧੀ Exam Lab Inivigilator ਦੀ ਅਸਾਮੀ ਲਈ ਇੰਟਰਵੀਓ ਮਿਤੀ 04-02-2025 ਦਿਨ ਮੰਗਲਵਾਰ ਨੂੰ ਜਿਲ੍ਹਾ ਰੋਜਗਾਰ ਦਫਤਰ ਬਠਿੰਡਾ ਹੋਵੇਗੀ। ਇਸ ਅਸਾਮੀ ਲਈ ਯੋਗਤਾ ਗਰੈਜੂਏਸ਼ਨ ਅਤੇ ਉਮਰ ਹੱਦ 28 ਤੋਂ 45 ਸਾਲ ਤੱਕ ਹੋਣੀ ਚਾਹੀਦੀ ਹੈ। ਇਸ ਅਸਾਮੀ ਲਈ ਲੜਕੇ ਅਤੇ ਲੜਕੀਆਂ ਦੋਵੇਂ ਯੋਗ ਹਨ। ਸੈਂਟਰ ਵਿਖੇ ਡਿਊਟੀ ਦਾ ਸਮਾਂ ਸਵੇਰੇ 06.00 ਵਜੇ ਤੋਂ ਸ਼ਾਮ 06.00 ਵਜੇ ਤੱਕ ਤਿੰਨ ਸ਼ਿਫਟਾਂ ਵਿੱਚ ਰਹੇਗਾ। ਪਹਿਲੀ ਸ਼ਿਫਟ ਲਈ 350/- ਰੁਪਏ, ਦੂਸਰੀ ਸ਼ਿਫਟ ਲਈ 600/- ਰੁਪਏ ਅਤੇ ਤੀਜੀ ਸ਼ਿਫਟ ਲਈ 800/- ਰੁਪਏ ਮਿਹਨਤਾਨਾ (ਇਕ ਦਿਨ ਲਈ ਵੱਧ ਤੋਂ ਵੱਧ ਮਿਹਨਤਾਨਾਂ 800/- ਰੁਪਏ) ਦਿੱਤਾ ਜਾਵੇਗਾ। ਸੈਂਟਰ ਵਿਖੇ ਚਾਹਵਾਨ ਪ੍ਰਾਰਥੀ ਪਾਰਟ ਟਾਈਮ ਜਾਂ ਫੁੱਲ ਟਾਈਮ ਜੌਬ ਵੀ ਕਰ ਸਕਦੇ ਹਨ। ਇਸ ਅਸਾਮੀ ਲਈ ਚਾਹਵਾਨ ਪ੍ਰਾਰਥੀ ਆਪਣਾ ਬਾਇਓਡਾਟਾ, ਅਧਾਰ ਕਾਰਡ, ਯੋਗਤਾ ਦੇ ਸਰਟੀਫਿਕੇਟ ਆਦਿ ਲੈ ਕੇ ਮਿਤੀ 04-02-2025 ਦਿਨ ਮੰਗਲਵਾਰ ਸਮਾਂ ਸਵੇਰੇ 10.00 ਵਜੇ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਨੇੜੇ ਚਿਲਡਰਨ ਪਾਰਕ, ਸਿਵਲ ਲਾਈਨ, ਬਠਿੰਡਾ ਵਿਖੇ ਪਹੁੰਚ ਸਕਦੇ ਹਨ। ਇੰਟਰਵੀਓ ਤੇ ਆਉਣ ਤੋਂ ਪਹਿਲਾਂ ਪ੍ਰਾਰਥੀ ਫਾਰਮਲ ਡਰੈੱਸ ਵਿੱਚ ਆਉਣਾ ਯਕੀਨੀ ਬਣਾਉਣ। No TA/DA
ਨੋਟ—ਇੰਟਰਵੀਓ ਤੇ ਆਉਣ ਤੋਂ ਪਹਿਲਾਂ ਚਾਹਵਾਨ ਉਮੀਦਵਾਰ ਆਪਣੇ ਫ਼ੋਨ ਵਿੱਚ ਹੇਠ ਲਿਖੇ ਸਾਰੇ ਦਸਤਾਵੇਜ਼ਾਂ ਦੀ ਫੋਟੋ ਨਾਲ ਲੈ ਕੇ ਆਉਣ ਯਕੀਨੀ ਬਣਾਉਣ।
ਆਧਾਰ ਕਾਰਡ, ਪੈਨ ਕਾਰਡ, ਵੋਟਰ ਆਈਡੀ ਕਾਰਡ, 10ਵੀਂ, 12ਵੀਂ, ਗਰੈਜੂਏਸ਼ਨ, ਗਰੈਜੂਏਸ਼ਨ ਮਾਰਕਸ਼ੀਟ, ਪਾਸਪੋਰਟ ਸਾਈਜ਼ ਫੋਟੋ, ਦਸਤਖਤ, ਤੁਹਾਡੇ ਪਤੇ ਦਾ ਸਬੂਤ, ਬਿਜਲੀ ਦਾ ਬਿੱਲ ਆਦਿ।