78, 84, ਗਦਾਰੀਆਂ, ਪਿੱਠ ਵਿੱਚ ਛੁਰੇ, ਧਰਮੀ ਫੌਜੀ ਵਿਸਾਰਨਾ...
ਲਾਈਆਂ ਬੁਝਾਈਆਂ, ਸਿਆਸੀ ਸਮੀਕਰਨ, ਜੋੜ-ਤੋੜ, ਪਰਿਵਾਰਵਾਦ...
ਸੌਦਾ ਸਾਧ ਯਾਰੀਆਂ, ਪੁਸ਼ਾਕਾਂ, ਬੇਅਦਬੀਆਂ, ਮਾਫ਼ੀਆਂ, ਇਸ਼ਤਿਹਾਰ...
ਬਰਗਾੜੀ-ਕੋਟਕਪੂਰਾ ਗੋਲੀ ਕਾਂਡ, ਅਣਪਛਾਤੀ ਪੁਲਿਸ...
ਸੈਣੀ ਉਮਰਾਨੰਗਲ ਆਲਮ ਅਰਗੇ ਬੁੱਚੜਾਂ ਦੀ ਪੁਸ਼ਤਪਨਾਹੀ ਤੇ ਤਰੱਕੀਆਂ...
ਥਾਣਿਆਂ-ਚੌਰਾਹਿਆਂ ਵਿੱਚ ਪੱਗਾਂ ਰੋਲਣਾ, ਲੱਤਾਂ-ਬਾਹਾਂ ਵੱਢਣਾ...
ਕਾਉਂਕੇ ਨਕੋਦਰ ਰਿਪੋਟਾਂ ਦੱਬੀ ਰੱਖਣਾ, ਸ਼ਹੀਦਾਂ ਦੀ ਸਾਰ ਨਾ ਲੈਣਾ...
ਚੰਡੀਗੜ੍ਹ, ਪਾਣੀ, ਬੋਲੀ, ਪੰਜਾਬੀ ਇਲਾਕੇ ਜਿਹੇ ਮੁੱਦੇ ਵਿਸਾਰਨਾ...
ਕੇਬਲ, ਟ੍ਰਾਂਸਪੋਰਟ, ਟੀ.ਵੀ. ਤੇ ਹੋਰ ਕਾਰੋਬਾਰਾਂ 'ਤੇ ਸਿੱਧਾ ਕਬਜ਼ਾ...
ਹਰ ਪਾਸਿਓਂ ਵੱਢੀਆਂ, ਦਲਾਲੀਆਂ, ਹਿੱਸਾ-ਪੱਤੀ, ਮਾਫ਼ੀਆਂ...
ਫਾਰਮ ਹਾਊਸ, 5-ਤਾਰਾ 7-ਤਾਰਾ, ਦੂਜੇ ਰਾਜਾਂ ਤੇ ਵਿਦੇਸ਼ਾਂ 'ਚ ਜਾਇਦਾਦਾਂ...
ਗਵਾਚੇ ਸਰੂਪ, ਪੰਜਾਬੋਂ ਬਾਹਰਲੇ ਗੁਰਦਵਾਰਿਆਂ ਦਾ ਪ੍ਰਬੰਧ ਖੁਹਾ ਲੈਣਾ...
ਇਮਾਰਤਾਂ, ਲੀਜਾਂ, ਪਟੇ, ਦੁਰਵਰਤੋਂ, ਕੇਂਦਰ ਦਾ ਹੱਕ ਠੋਕਾ ਬਣਨਾ...
ਕਾਤਲਾਂ, ਬਲਾਤਕਾਰੀਆਂ ਦੀ ਭਰਤੀ ਕਰਕੇ ਪਾਰਟੀ ਦਾ ਭੋਗ ਪਾ ਦੇਣਾ...
ਭਾਜਪਾ-ਸ਼ਿਵ ਸੈਨਾ-RSS ਦੀਆਂ ਜੜ੍ਹਾਂ ਪਿੰਡ ਪੱਧਰ ਤੱਕ ਪਹੁੰਚਾਣਾ...
ਕਿਰਦਾਰਕੁਸ਼ੀਆਂ, ਇਖਲਾਕੀ ਕਤਲ, ਲੋਕ-ਲੁੱਟ, ਵੱਢ-ਟੁੱਕ...
ਮਰਨ ਤੋਂ ਪਹਿਲਾਂ ਹੀ ਗੰਢ-ਤੁੱਪ ਕਰਕੇ ਫਖ਼ਰ-ਏ-ਕੌਮ ਲੈਣਾ...
ਸ਼ਹੀਦੀ ਦਿਨਾਂ 'ਚ ਬੰਬੇ ਦੀਆਂ ਡਾਂਸਰਾਂ, ਹੀਰੋਇਨਾਂ ਨਚਾਉਣਾ...
ਤਖ਼ਤਾਂ, ਜਥੇਦਾਰਾਂ ਨੂੰ ਆਪਣੇ ਸਿਆਸੀ ਮੁਫ਼ਾਦਾਂ ਲਈ ਵਰਤਣਾ...
ਕਾਂਗੀਆਂ ਨਾਲ ਰਿਸ਼ਤੇਦਾਰੀਆਂ ਗੰਢਣੀਆਂ ਤੇ ਘਿਓ-ਘਿਚੜੀ ਹੋਣਾ...
ਆਕੜ, ਹੰਕਾਰ, ਟੌਹਰਾਂ, ਫੱਬਤਾਂ, ਫੁਕਰੀਆਂ, ਗੱਪਾਂ, ਲਮਕਦੇ ਨਾਲੇ...
ਝੁਕਣਾ, ਹੱਥ ਜੋੜਨਾ, ਧਾਰਮਿਕ ਸਜ਼ਾਵਾਂ, ਡਰਾਮੇ ਅਜੇ ਜਾਰੀ ਨੇ...