Punjab Police India


Гео и язык канала: Индия, Хинди
Категория: Политика


Official Telegram Account of Punjab Police India. For any other queries follow us on https://twitter.com/PunjabPoliceInd

Связанные каналы  |  Похожие каналы

Гео и язык канала
Индия, Хинди
Категория
Политика
Статистика
Фильтр публикаций




ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਨੈੱਟਵਰਕ ਨੂੰ ਵੱਡਾ ਝਟਕਾ ਦਿੰਦੇ ਹੋਏ, ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋ ਤਿੰਨ ਵਿਅਕਤੀਆ ਨੂੰ ਗ੍ਰਿਫਤਾਰ ਕਰਕੇ 4 ਕਿਲੋਗ੍ਰਾਮ ਹੈਰੋਇਨ ਜੋ ਕਿ ਪਾਕਿਸਤਾਨ ਤੋਂ ਡਰੋਨ ਰਾਹੀਂ ਭੇਜੀ ਗਈ ਸੀ, ਸਮੇਤ 9mm ਪਿਸਟਲ ਬਰਾਮਦ ਕੀਤੀ ਗਈ। ਥਾਣਾ ਘਰਿੰਡਾ ਵਿਖੇ ਐਨ.ਡੀ.ਪੀ.ਐਸ. ਐਕਟ ਤਹਿਤ ਐਫ.ਆਈ.ਆਰ. ਦਰਜ ਕਰਕੇ ਇਸ ਵਿੱਚ ਸ਼ਾਮਲ ਹੋਰ ਵਿਅਕਤੀਆਂ ਦੀ ਪਛਾਣ ਕਰਕੇ ਨੈੱਟਵਰਕ ਨੂੰ ਪੂਰੀ ਤਰ੍ਹਾਂ ਬੇਨਕਾਬ ਕਰਨ ਲਈ ਅਗਲੇਰੀ ਜਾਂਚ ਜਾਰੀ ਹੈ।

In a major breakthrough against drug trafficking networks, Amritsar Rural Police apprehends three persons and recovers 4 Kg Heroin, smuggled via drone from #Pakistan, along with a 9mm pistol. An FIR under the NDPS Act has been registered at PS Gharinda.

Further investigations are ongoing to identify more individuals involved and to trace the origins of the smuggling network.

Punjab Police remains steadfast in its commitment to eradicating drug trafficking.


ਤੁਹਾਡੀ ਸੁਰੱਖਿਆ ਮਹੱਤਵਪੂਰਨ ਹੈ! 🛣️

ਹਮੇਸ਼ਾ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰੋ, ਸੀਟਬੈਲਟ/ਹੈਲਮੈਟ ਪਹਿਨੋ, ਅਤੇ ਡਰਾਈਵ ਕਰਦੇ ਸਮੇਂ ਧਿਆਨ ਕੇਂਦਰਤ ਰੱਖੋ। ਆਓ ਸਾਰਿਆਂ ਲਈ ਸੁਰੱਖਿਅਤ ਸੜਕਾਂ ਨੂੰ ਯਕੀਨੀ ਬਣਾਉਣ ਲਈ ਮਿਲ ਕੇ ਕੰਮ ਕਰੀਏ।

Your safety matters! 🛣️

Always follow traffic rules, wear a seatbelt/helmet, and stay focused while driving. Let’s work together to ensure safer roads for everyone. 🚦

#RoadSafety


🚨 ਸੁਚੇਤ ਰਹੋ, ਸੁਰੱਖਿਅਤ ਰਹੋ! 🚨

ਕਿਸੇ ਵੀ ਐਮਰਜੈਂਸੀ ਦਾ ਸਾਹਮਣਾ ਕਰ ਰਹੇ ਹੋ? ਕਿਸੇ ਵੀ ਸਮੇਂ 112 ਪੰਜਾਬ ਪੁਲਿਸ ਹੈਲਪਲਾਈਨ 'ਤੇ ਸੰਪਰਕ ਕਰੋ। ਆਓ ਅਸੀਂ ਮਿਲ ਕੇ ਪੰਜਾਬ ਨੂੰ ਸੁਰੱਖਿਅਤ ਬਣਾਈਏ।

🚨 Stay alert, stay safe! 🚨

Facing an emergency? Reach out to 112 Punjab Police Helpline anytime, anywhere. Together, we make Punjab safer. #Dial112


ਤੁਹਾਡੀ ਜ਼ਿੰਦਗੀ ਅਨਮੋਲ ਹੈ- ਇਸ ਨੂੰ ਨਸ਼ਿਆਂ ਨਾਲ ਬਰਬਾਦ ਨਾ ਕਰੋ। ਜੀਵਨ ਚੁਣੋ, ਇੱਕ ਸੁਨਹਿਰਾ ਭਵਿੱਖ ਚੁਣੋ।

Your life is priceless—don’t let drugs steal it away. 🚫 Choose life, embrace a brighter future. #SayNoToDrugs


ਐਸ.ਬੀ.ਐਸ.ਨਗਰ ਪੁਲਿਸ ਦੇ ਥਾਣਾ ਬਹਿਰਾਮ ਦੀ ਸਾਂਝ ਦੀ ਟੀਮ ਨੇ ਪਿੰਡ ਕਟਾਰੀਆ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਜਾਗਰੂਕਤਾ ਸੈਮੀਨਾਰ ਕਰਵਾਇਆ।

ਵਿਦਿਆਰਥੀਆਂ ਨੂੰ ਗੁੱਡ ਟੱਚ, ਬੈਡ ਟੱਚ, ਹੈਲਪਲਾਈਨ 112, ਚਾਈਲਡ ਹੈਲਪਲਾਈਨ 1098, ਪੋਕਸੋ ਐਕਟ ਅਤੇ ਸਾਈਬਰ ਕਰਾਈਮ ਵਰਗੇ ਵਿਸ਼ਿਆਂ ਉੱਤੇ ਜਾਣਕਾਰੀ ਦਿੱਤੀ ਗਈ।

#Saanjh Team, Police Station Behram of SBS Nagar Police, conducted an awareness seminar at Govt. Primary School, Village Kataria.

Students were educated about good touch, bad touch, #Helpline112, Child Helpline 1098, the POCSO Act, and cybercrime awareness.

#SaanjhShakti


ਕਪੂਰਥਲਾ ਪੁਲਿਸ ਵੱਲੋ ਪੂਰੇ ਭਾਰਤ ਵਿੱਚ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਇੱਕ ਗਿਰੋਹ ਦਾ ਪਰਦਾਫਾਸ਼ ਕਰਦਿਆਂ ਹੋਇਆ ਫਗਵਾੜਾ ਵਿਖੇ ਹੋਏ ਲੁੱਟ ਦੇ ਇੱਕ ਮਾਮਲੇ ਵਿੱਚ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਗਿਰੋਹ ਦੇ ਦੋ ਲੁਟੇਰਿਆਂ ਨੂੰ ਗ੍ਰਿਫਤਾਰ ਕੀਤਾ ਗਿਆ। ਮੁਲਜ਼ਮਾਂ ਕੋਲੋਂ ਤਿੰਨ ਸੋਨੇ ਦੀਆਂ ਚੇਨੀਆਂ ਅਤੇ ਇੱਕ ਪਲਸਰ ਬਾਈਕ ਬਰਾਮਦ ਕੀਤੀ ਗਈ ਹੈ।

Kapurthala Police busted a gang involved in snatching incidents across India by arresting two Uttar Pradesh-based members in a looting case in Phagwara. Three gold chains and a stolen Pulsar bike used in the snatching incident have been recovered from the accused.

These snatchers recently committed multiple snatching crimes in different cities of Punjab and Himachal Pradesh. In the past, they have carried out similar crimes in various states, including Uttar Pradesh, Andhra Pradesh, Telangana, Karnataka, Delhi, Haryana, and Rajasthan.

The accused already have 25 criminal cases registered against them, while the gang, as a whole, has about 76 FIRs registered across India, primarily for snatching-related crimes.


ਗੈਰ-ਕਾਨੂੰਨੀ ਫਾਰਮਾ ਓਪੀਔਡ ਸਪਲਾਈ ਨੈੱਟਵਰਕ ਨੂੰ ਵੱਡਾ ਝਟਕਾ ਦਿੰਦੇ ਹੋਏ, ਫਾਜ਼ਿਲਕਾ ਪੁਲਿਸ ਵੱਲੋਂ ਰਾਜਸਥਾਨ ਤੋਂ ਚਲਾਏ ਜਾ ਰਹੇ ਨਜਾਇਜ਼ ਨਸ਼ੀਲੇ ਪਦਾਰਥਾਂ ਦੇ ਇੱਕ ਅੰਤਰਰਾਜੀ ਨੈਟਵਰਕ ਦਾ ਪਰਦਾਫਾਸ਼ ਕਰਦਿਆਂ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਉਸਦੇ ਕਬਜੇ ਵਿੱਚੋ 1.71 ਲੱਖ ਕਲੋਵੀਡੋਲ-100 ਗੋਲੀਆਂ (ਟਰਾਮਾਡੋਲ ਹਾਈਡ੍ਰੋਕਲੋਰਾਈਡ ਅਧਾਰਤ) ਬਰਾਮਦ ਕੀਤੀਆਂ ਗਈਆਂ ਹਨ।

NDPS ਐਕਟ ਤਹਿਤ ਥਾਣਾ ਖੂਈਆਂ ਸਰਵਰ, ਫਾਜ਼ਿਲਕਾ ਵਿਖੇ ਐਫ.ਆਈ.ਆਰ ਦਰਜ ਕੀਤੀ ਗਈ ਹੈ ਅਤੇ ਗੈਰ-ਕਾਨੂੰਨੀ ਫਾਰਮਾ ਡਰੱਗ ਕਾਰਟੈਲ ਨੂੰ ਪੂਰੀ ਤਰ੍ਹਾਂ ਬੇਨਕਾਬ ਕਰਨ ਲਈ ਅਗਲੇਰੀ ਜਾਂਚ ਜਾਰੀ ਹੈ।

Big blow to illegal pharma opioids supply networks

Fazilka Police busts an inter-state network of illegal opioid operating from #Rajasthan and apprehends one person and recovers 1.71 lakh Clovidol-100 tablets (Tramadol Hydrochloride based)

FIR under NDPS Act has been registered at PS Khuian Sarwar, #Fazilka and further backward linkages are being investigated to completely unveil the illegal pharma drug cartel.

Punjab Police remains steadfast in its fight against organized crime and drug trafficking.


Видео недоступно для предпросмотра
Смотреть в Telegram
ਸੰਪਰਕ ਪ੍ਰੋਜੈਕਟ ਦੇ ਤਹਿਤ, ਮੋਗਾ ਪੁਲਿਸ ਵੱਲੋ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਪੁਲਿਸ-ਪਬਲਿਕ ਮੀਟਿੰਗ ਦਾ ਆਯੋਜਨ ਕੀਤਾ ਗਿਆ। ਸੇਫ ਪੰਜਾਬ ਐਂਟੀ-ਡਰੱਗ ਹੈਲਪਲਾਈਨ ਨੰਬਰ 9779100200 'ਤੇ ਨਸ਼ੇ ਦੀ ਤਸਕਰੀ ਬਾਰੇ ਜਾਣਕਾਰੀ ਸਾਂਝੀ ਕਰਨ ਲਈ ਲੋਕਾਂ ਨੂੰ ਪ੍ਰੇਰਿਤ ਕੀਤਾ ਗਿਆ।

Under Project Sampark, Moga Police hosted a Police-Public meeting to strengthen the fight for a Drug Free Punjab. Share drug-related information confidentially on 📞 9779100200. 🚫💊 #PunjabPoliceProjectSampark


ਬਟਾਲਾ ਪੁਲਿਸ ਦੇ ਸ਼ਕਤੀ ਹੈਲਪਡੈਸਕ ਵੱਲੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਸਕੂਲ, ਭਾਗੋਵਾਲ ਵਿਖੇ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ | ਵਿਦਿਆਰਥੀਆਂ ਨੂੰ ਗੁੱਡ ਟੱਚ, ਬੈਡ ਟਚ, ਘਰੇਲੂ ਹਿੰਸਾ ਅਤੇ ਹੈਲਪਲਾਈਨ ਨੰਬਰ 112 ਅਤੇ 1098 ਬਾਰੇ ਜਾਗਰੂਕ ਕੀਤਾ ਗਿਆ।

#ShaktiHelpdesk of Batala Police organized an awareness seminar at Shri Guru Gobind Singh Khalsa School, Bhagowal. Students were sensitized on topics like good touch, bad touch, domestic violence, and informed about #Helpline numbers 112 and 1098. #SaanjhShakti


ਰਾਸ਼ਟਰੀ ਪ੍ਰਦੂਸ਼ਣ ਨਿਯੰਤਰਣ ਦਿਵਸ 'ਤੇ, ਆਓ ਸ਼ੁੱਧ ਹਵਾ ਵੱਲ ਇੱਕ ਛੋਟਾ ਜਿਹਾ ਕਦਮ ਪੁੱਟੀਏ। ਲਾਲ ਬੱਤੀਆਂ 'ਤੇ ਆਪਣੇ ਵਾਹਨ ਦੇ ਇੰਜਣ ਨੂੰ ਬੰਦ ਕਰੋ ਅਤੇ ਹਾਨੀਕਾਰਕ ਨਿਕਾਸ ਨੂੰ ਘਟਾਓ। ਆਓ! ਪ੍ਰਦੂਸ਼ਣ ਮੁਕਤ ਭਵਿੱਖ ਲਈ ਮਿਲ ਕੇ ਕੰਮ ਕਰੀਏ!

🌍 Save Our Air, Save Lives! 🌱

This #NationalPollutionControlDay, let’s take a small step for cleaner air. Turn off your vehicle engine at red lights and reduce harmful emissions. Together, let's strive for a pollution-free future!🚦🚗💨
#StopPollution #CleanAirForAll


ਚੁੱਪ ਹਿੰਸਾ ਨੂੰ ਲੁਕਾਉਂਦੀ ਹੈ!

ਜੇਕਰ ਤੁਸੀਂ ਜਾਂ ਤੁਹਾਡੀ ਜਾਣਕਾਰੀ ਵਿੱਚ ਕੋਈ ਘਰੇਲੂ ਹਿੰਸਾ ਦਾ ਸ਼ਿਕਾਰ ਹੋ ਰਿਹਾ ਹੈ, ਤਾਂ ਮਦਦ ਲੈਣ ਤੋਂ ਝਿਜਕ ਨਾ ਕਰੋ। ਤੁਰੰਤ ਸਹਾਇਤਾ ਲਈ ਪੁਲਿਸ ਹੈਲਪਲਾਈਨ 112 'ਤੇ ਕਾਲ ਕਰੋ। ਅਸੀਂ ਤੁਹਾਡੀ ਰੱਖਿਆ ਕਰਨ ਲਈ ਹਮੇਸ਼ਾ ਹਾਜ਼ਰ ਹਾਂ।

Silence hides violence!

If you or someone you know is facing domestic violence, don't hesitate to seek help. Call #helpline 112 for immediate assistance. We're here to protect you.

#StopDomesticViolence #Dial112




ਇੱਕ ਸਿਹਤਮੰਦ ਜੀਵਨ ਤੁਹਾਡੀ ਸਭ ਤੋਂ ਵੱਡੀ ਦੌਲਤ ਹੈ!

ਇੱਕ ਸਿਹਤਮੰਦ ਜੀਵਨ ਸ਼ੈਲੀ ਅਪਣਾਓ ਅਤੇ ਦੂਜਿਆਂ ਨੂੰ ਵੀ ਅਜਿਹਾ ਕਰਨ ਲਈ ਪ੍ਰੇਰਿਤ ਕਰੋ।

A healthy life is your greatest wealth!

Embrace a healthy lifestyle and inspire others to do the same #DrugFreeLife


ਮਾਨਸਾ ਪੁਲਿਸ ਦੇ ਸ਼ਕਤੀ ਹੈਲਪ ਡੈਸਕ ਵੱਲੋਂ ਜ਼ਿਲ੍ਹੇ ਭਰ ਦੇ ਵੱਖ-ਵੱਖ ਸਕੂਲਾਂ ਵਿੱਚ ਜਾਗਰੂਕਤਾ ਸੈਮੀਨਾਰ ਕਰਵਾਏ ਗਏ ਜਿਸ ਰਾਹੀਂ ਵਿਦਿਆਰਥੀਆਂ ਨੂੰ ਗੁੱਡ ਟੱਚ ਅਤੇ ਬੈਡ ਟੱਚ, ਜਿਨਸੀ ਸ਼ੋਸ਼ਣ, ਸਾਈਬਰ ਕ੍ਰਾਈਮ , ਪੋਕਸੋ ਐਕਟ-2012, ਅਤੇ ਹੈਲਪਲਾਈਨ 112 ਅਤੇ 1098 ਬਾਰੇ ਜਾਗਰੂਕ ਕੀਤਾ ਗਿਆ।

#ShaktiHelpDesk of Mansa Police organized awareness seminars at various schools across the district to educate students about good touch & bad touch, sexual harassment, cyber crime, the POCSO Act-2012, and #Helplines 📞 112 & 1098. #SaanjhShakti


ਲਾਪਰਵਾਹੀ ਵਾਲੇ ਸਟੰਟ ਨਾਲ ਸੜਕਾਂ ਤੇ ਆਪਣੀ ਅਤੇ ਹੋਰਾਂ ਦੀ ਜਿੰਦਗੀ ਨੂੰ ਖ਼ਤਰੇ ਵਿੱਚ ਨਾ ਪਾਓ। ਸੁਰੱਖਿਅਤ ਢੰਗ ਨਾਲ ਗੱਡੀ ਚਲਾਓ।

Don't turn roads into danger zones with reckless stunts. Value life—yours and others. Drive safely. #RoadSafety


ਸੰਗਰੂਰ ਪੁਲਿਸ ਦੇ ਸ਼ਕਤੀ ਹੈਲਪ ਡੈਸਕ ਵੱਲੋਂ ਸਰਕਾਰੀ ਹਾਈ ਸਕੂਲ, ਰਾਮਗੜ੍ਹ ਜਵੰਦਾ ਵਿਖੇ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ, ਜਿਸ ਵਿੱਚ ਵਿਦਿਆਰਥੀਆਂ ਨੂੰ ਘਰੇਲੂ ਹਿੰਸਾ, ਚੰਗੇ ਅਤੇ ਮਾੜੇ ਸਪਰਸ਼, ਸਾਈਬਰ ਕਰਾਈਮ ਅਤੇ ਹੈਲਪਲਾਈਨ ਨੰਬਰ 112/1098 ਬਾਰੇ ਜਾਗਰੂਕ ਕੀਤਾ ਗਿਆ।

#ShaktiHelpDesk of Sangrur Police conducted an awareness seminar at Govt. High School, Ramgarh Jawanda. Students were educated about domestic violence, good touch and bad touch, cybercrime, and #Helpline numbers 112/1098. #SaanjhShakti


ਵਿਸ਼ਵ ਏਡਜ਼ ਦਿਵਸ ਤੇ ਆਓ ਸਾਂਝੇ ਹੋ ਕੇ ਜਾਗਰੂਕਤਾ ਫੈਲਾਈਏ, ਭੇਦਭਾਵ ਖਤਮ ਕਰੀਏ ਅਤੇ HIV/AIDS ਨਾਲ ਜੀਵਨ ਜੀ ਰਹੇ ਲੋਕਾਂ ਦਾ ਸਹਾਰਾ ਬਣੀਏ। ਮਿਲ ਕੇ ਇੱਕ ਸਿਹਤਮੰਦ ਤੇ ਦਇਆਵਾਨ ਦੁਨੀਆ ਬਣਾਈਏ।

On World AIDS Day, let's unite to raise awareness, fight stigma, and support those living with HIV/AIDS. Together, we can build a healthier, more compassionate world. ❤️🌍 #WorldAIDSDay


ਕਿਸੇ ਵੀ ਖ਼ਬਰ ਨੂੰ ਸਾਂਝਾ ਕਰਨ ਤੋਂ ਪਹਿਲਾਂ ਸੋਚੋ! 📰 ਹਰ ਖ਼ਬਰ ਨੂੰ ਭਰੋਸੇਮੰਦ ਸਰੋਤਾਂ ਤੋਂ ਜਾਂਚੋ, ਤਾਂ ਜੋ ਸਹੀ ਜਾਣਕਾਰੀ ਹੀ ਸਾਂਝੀ ਕੀਤੀ ਜਾਵੇ। ਆਓ, ਮਿਲਕੇ ਝੂਠੀਆਂ ਖ਼ਬਰਾਂ ਨੂੰ ਅੱਗੇ ਫੈਲਣ ਤੋਂ ਰੋਕੀਏ।

Think before you share! 📰 Always verify news from reliable sources to ensure authenticity. Together, we can stop the spread of misinformation. ✅ #FactCheck #StopFakeNews


Видео недоступно для предпросмотра
Смотреть в Telegram
ਸ੍ਰੀ ਮੁਕਤਸਰ ਸਾਹਿਬ ਦੇ ਸਾਂਝ ਸਟਾਫ ਵੱਲੋਂ ਜ਼ਿਲ੍ਹੇ ਭਰ ਦੇ ਵੱਖ-ਵੱਖ ਸਕੂਲਾਂ ਵਿੱਚ ਜਾਗਰੂਕਤਾ ਸੈਮੀਨਾਰ ਕਰਵਾਏ ਗਏ ਜਿਸ ਰਾਹੀਂ ਵਿਦਿਆਰਥੀਆਂ ਨੂੰ ਗੁੱਡ ਟੱਚ ਅਤੇ ਬੈਡ ਟੱਚ, ਜਿਨਸੀ ਸ਼ੋਸ਼ਣ, ਸਾਈਬਰ ਕ੍ਰਾਈਮ ਅਤੇ ਹੈਲਪਲਾਈਨ 112 ਅਤੇ 1098 ਬਾਰੇ ਜਾਗਰੂਕ ਕੀਤਾ ਗਿਆ।

#Saanjh staff of Sri Muktsar Sahib Police organized awareness seminars at various schools across the district to educate students about good touch & bad touch, sexual abuse, cyber crime, and #Helplines 📞 112 & 1098. #SaanjhShakti

Показано 20 последних публикаций.