ਸਤਿ ਸ੍ਰੀ ਆਕਾਲ ਪਿਆਰੇ ਵਿਦਿਆਰਥੀਓ, ਬਹੁਤ-ਬਹੁਤ ਧੰਨਵਾਦ ਮੇਰੀ ਕੀਤੀ ਮਿਹਨਤ ਨੂੰ ਇੰਨ੍ਹਾ ਪਿਆਰ ਦੇਣ ਲਈ ਜੀ, ਕੁਝ ਕੁ ਵਿਦਿਆਰਥੀਆਂ ਦੇ ਡਾਊਟ ਸਨ, ਮੈਂ ਸਾਰੀ ਮੈਰਾਥਨ ਦੀ ਸਮੀਖਿਆ ਕਰ ਲਈ ਹੈ, ਸੋ ਕ੍ਰਿਪਾ ਕਰਕੇ ਨੋਟ ਕਰੋ ਪ੍ਰਸ਼ਨ ਨੰਬਰ 5-ਪੰਜਾਬੀ ਸ਼ਬਦ ‘ਦੁਰਲੱਭ’ ਵਿੱਚ ‘ਦੁਰ’ ਅਗੇਤਰ ‘ਔਖਾ’ ਭਾਵ ਨੂੰ ਪ੍ਰਗਟ ਕਰਦਾ ਹੈ ਜੀ। ਪ੍ਰਸ਼ਨ-18.(ਸ਼ੁੱਧ-ਅਸ਼ੁੱਧ) ਵਿਚ ਆਪਸ਼ਨ A. ਚੁਰਾਸੀ, ਦੁਪਹਿਰ, ਚੁਗਿਰਦਾ ਵਾਲਾ ਦੁਰਸਤ ਹੈ ਜੀ। ਪ੍ਰਸ਼ਨ-8. ਪੰਜਾਬੀ ਭਾਸ਼ਾ ਵਿੱਚ ਨੂੰ ਲਿਖਤ ਰੂਪ ਦਿੰਦੇ ਸਮੇਂ, ਖ਼ਿਤਾਬਾਂ ਤੇ ਡਿਗਰੀਆਂ ਆਦਿ ਦੇ ਨਾਂ ਸੰਖੇਪ ਵਿੱਚ ਲਿਖਣ ਸਮੇਂ ‘ਬਿੰਦੀ’ ਵਿਸਰਾਮ ਚਿੰਨ੍ਹ ਦੀ ਵਰਤੋਂ ਕੀਤੀ ਜਾਂਦੀ ਹੈ। ਬਾਕੀ ਸਾਰੇ ਪ੍ਰਸ਼ਨਾਂ ਦੇ ਉੱਤਰ ਸਹੀ ਹਨ ਜੀ,,,,ਧੰਨਵਾਦ ਜੀ , ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਤਾਂ ਜੋ ਹੋਰ ਵੀ ਵਿਦਿਆਰਥੀਆਂ ਦੀ ਮਦਦ ਹੋ ਸਕੇ ਜੀ।