Punjabi Books


Channel's geo and language: India, Hindi
Category: Books


ਪੰਜਾਬੀ ਸਾਹਿਤਕ ਤੇ ਜਾਣਕਾਰੀ ਵਾਲੀਆਂ ਕਿਤਾਬਾਂ

Related channels  |  Similar channels

Channel's geo and language
India, Hindi
Category
Books
Statistics
Posts filter


Forward from: TG Ads
ਚੰਦ ਰੋਜ਼ ਪਹਿਲਾਂ ਫੌਤ ਹੋਏ, ਰਵਾਇਤੀ ਪੰਜਾਬੀ ਗਾਇਕੀ ਤੇ ਸੂਫੀ ਕਲਾਮਾਂ ਦੇ ਜਾਦੂਗਰ, ਬਾਬਾ ਅਹਿਸਾਨ ਉੱਲਾ, ਜੋ ਆਪਣੀ ਅਵਾਜ਼ ਰਾਹੀਂ ਸਰੋਤਿਆਂ ਨੂੰ ਕਰਦੇ ਨੇ ਮੰਤਰਮੁਗਧ, ਦੁਆਰਾ ਡੇਰੇ, ਮਜਾਰਾਂ, ਮਹਿਫ਼ਲਾਂ ਤੇ ਹੋਰ ਥਾਈਂ ਗਾਏ ਕਿੱਸੇ-ਕਲਾਮ:

▶️ ਯੂਟੂਬ Playlist

📡 ਯੂਟੂਬ ਚੈਨਲ

〰️〰️〰️〰️〰️〰️
@Punjabi_Junction
〰️〰️〰️〰️〰️〰️












ਅਜਮੇਰ ਸਿੰਘ ਔਲਖ ਦੇ ਨਾਟਕ 'ਇਸ਼ਕ ਬਾਝ ਨਮਾਜ਼ ਦਾ ਹੱਜ ਨਾਹੀ' ਨੂੰ ਪੜ੍ਹਦਿਆਂ...

"ਤੁਸੀਂ ਅੰਮ੍ਰਿਤ ਛਕਿਐ ਉਹਨਾਂ ਸੰਤਾਂ ਤੋਂ ਜਿਨ੍ਹਾਂ ਨੇ ਅੰਮ੍ਰਿਤ ਛਕਣ ਨੂੰ ਸਿਰਫ਼ ਦਾਰੂ ਬੀੜੀ ਦੇ ਨਸ਼ੇ ਛੱਡਣ ਤੱਕ ਸੀਮਤ ਕਰ ਛੱਡਿਐ। ਤੁਸੀਂ ਅੰਮ੍ਰਿਤ ਛਕਿਐ ੳਹਨਾਂ ਚਿਟ-ਕੱਪੜੀਏ ਬਗਲੇ ਭਗਤਾਂ ਤੋਂ ਜੋ ਬਾਣੀ ਨੂੰ ਤੋਤੇ ਵਾਂਗ ਰੱਟੇ ਲਾਉਣੇ ਸਿਖਾਉਂਦੇ ਨੇ। ਤੁਸੀਂ ਅੰਮ੍ਰਿਤ ਛਕਿਐ ਉਹਨਾਂ ਮਹੰਤਾਂ ਤੋਂ ਜੋ ਭੋਲੇ-ਭਾਲੇ ਲੋਕਾਂ ਨੂੰ ਅੰਨ੍ਹੇ ਸ਼ਰਧਾਲੂ ਬਣਾ ਕੇ ਆਪਣੀਆਂ ਧਾਰਮਿਕ ਗੱਦੀਆਂ ਕਾਇਮ ਰੱਖਣਾ ਚਾਹੁੰਦੇ ਨੇ। ਅੰਮ੍ਰਿਤ ਛਕਣੇ ਇੰਨੇ ਸੁਖਾਲੇ ਨੀ। ਤਲਵਾਰ ਦੀ ਧਾਰ ਉੱਤੇ ਤੁਰਨਾ ਪੈਂਦਾ ਅੰਮ੍ਰਿਤ ਛਕ ਕੇ। ਆਰਥਿਕ ਤੇ ਸਮਾਜਿਕ ਨਾਬਰਾਬਰੀ ਦੂਰ ਕਰਨ ਲਈ ਤਲੀ 'ਤੇ ਸੀਸ ਧਰਨਾ ਪੈਂਦੈ ਅੰਮ੍ਰਿਤ ਛਕ ਕੇ! ਅੰਮ੍ਰਿਤ ਛਕਾਉਣ ਲਈ ਦੁਕਾਨਦਾਰ ਸੰਤਾਂ ਦੀ ਨਹੀਂ, ਗੁਰੂ ਗੋਬਿੰਦ ਸਿੰਘ ਵਰਗੇ ਇਨਕਲਾਬੀ ਯੋਧੇ ਦੀ ਲੋੜ ਹੁੰਦੀ ਐ।"






ਅਕਾਲੀ ਮੋਰਚਿਆਂ ਦਾ ਇਤਿਹਾਸ ਲਿਖਣ ਲਈ ਸ. ਸੋਹਨ ਸਿੰਘ ਜੋਸ਼ ਜੀ ਨੇ 3 ਸਾਲ ਲਗਾਏ। ਉਨ੍ਹਾਂ ਨੇ ਇਸ ਕਿਤਾਬ ਵਿੱਚ ਸਿਰਫ ਅਕਾਲੀ ਮੋਰਚਿਆਂ ਦਾ ਇਤਿਹਾਸ ਹੀ ਪੇਸ਼ ਨਹੀਂ ਕੀਤਾ ਬਲਕਿ ਗੁਰਦੁਆਰਿਆਂ ਦੀ ਆਜ਼ਾਦੀ ਦਾ ਸਵਾਲ, ਅੰਗਰੇਜ਼ ਰਾਜ ਤੇ ਸਿੱਖ ਗੁਰਦੁਆਰੇ, ਪੰਜਾਬ ਬਾਰੇ ਅੰਗਰੇਜ਼ ਰਾਜ ਦੀ ਰਣਨੀਤੀ, ਦਰਬਾਰ ਸਾਹਿਬ 'ਤੇ ਕਬਜ਼ਾ, ਮੁਕੱਦਮੇ ਸਾਜਿਸ਼ਾਂ ਦੇ ਸਬੂਤ, ਗੁਰੂ ਕੇ ਬਾਗ ਦਾ ਮੋਰਚਾ, ਕਾਂਗਰਸ ਦੀ ਮਾਰਕੁੱਟ ਬਾਰੇ ਰਿਪੋਰਟ ਜਿਨ੍ਹਾਂ ਵਿੱਚ ਤਸ਼ੱਦਦ, ਮੋਰਚੇ ਤੇ ਕਿਰਪਾਨ, ਨਾਭੇ ਦੀ ਗੱਦੀ ਦਾ ਮਸਲਾ, ਜੈਤੋ ਦਾ ਮੋਰਚਾ, ਕਿੰਨੇ ਸ਼ਹੀਦ ਹੋਏ, ਸਮਝੌਤੇ ਦੀ ਗੱਲਬਾਤ, ਕੀ ਅਕਾਲੀ ਲਹਿਰ ਰਾਜਸੀ ਸੀ, ਕਿਲੇ ਦੇ ਆਗੂਆਂ ਵਿੱਚ ਮਤਭੇਦ ਗੱਲ ਮਨਜੂਰ ਹੋਣਾ, ਸ਼੍ਰੋਮਣੀ ਕਮੇਟੀ ਦਾ ਸਪਸ਼ਟੀਕਰਨ ਆਦਿ ਬਾਰੇ ਵੀ ਚਾਨਣਾ ਪਾਇਆ ਹੈ।

ਅਜੇਕੋ ਸਮੇਂ ਇਹ ਕਹਿਣ ਵਾਲਿਆਂ ਕਿ ਅਸੀਂ ਅਕਾਲੀ ਦਲ ਨਾਲ ਤਾਂ ਹਾਂ ਕਿਉਂਕਿ ਸਾਡੇ ਦਾਦੇ-ਪੜਦਾਦੇ ਇਸ ਨਾਲ ਜੁੜੇ ਸਨ, ਨੂੰ ਇਹ ਵੀ ਸਮਝਣਾ ਚਾਹੀਦਾ ਕਿ ਓਸ ਵੇਲੇ ਦੇ ਲੋਕ ਆਪਣੇ ਦਿਮਾਗ਼ ਦੀ ਵਰਤੋਂ ਕਰਕੇ ਪਾਰਟੀ ਨਾਲ ਜੁੜੇ ਸਨ ਨਾ ਕਿ ਅੱਜਕਲ੍ਹ ਵਾਂਗ... ਦੂਜਾ ਓਦੋਂ ਦੇ ਆਗੂ ਅਜੋਕੇ ਆਗੂਆਂ ਵਾਂਗ...




ਮੈਂ ਪੰਜਾਬੀ ਕਿਤਾਬ ਬੋਲਦੀ ਆਂ... ਲੇਖਕ ਨੇ ਦਿਨ-ਰਾਤ ਇੱਕ ਕਰ ਕੇ ਮੇਰੀ ਸਿਰਜਨਾ ਕੀਤੀ ਹੈ... ਪਤਾ ਨੀ ਕਿੰਨੇ ਘੰਟਿਆਂ ਬੱਧੀ ਦਿਨ-ਰਾਤ, ਇੱਕ-ਇੱਕ ਅੱਖਰ ਨੂੰ ਧਾਗੇ ਵਿੱਚ ਪਰੋਂਦਾ ਰਿਹਾ ਮੇਰਾ ਸਿਰਜਨਹਾਰ... ਜਦ ਤਕ ਮੈਂ ਤਿਆਰ ਨਹੀਂ ਹੋਈ, ਉਸਨੇ ਸੁੱਖ ਦਾ ਸਾਹ ਨਹੀਂ ਸੀ ਲਿਆ... ਪਰ ਸਭ ਮੈਨੂੰ ਮੁਫਤ ਵਿੱਚ ਪੜ੍ਹਨਾ ਚਾਹੁੰਦੇ ਨੇ... ਮੇਰੇ 'ਤੇ ਖਰਚਾ ਕਰਨਾ ਇਕ ਫ਼ਜ਼ੂਲ ਖਰਚੀ ਸਮਝਦੇ ਨੇ, ਕਿਉਕਿ ਮੈਨੂੰ ਮੁਫ਼ਤ ਵਿੱਚ ਭੇਟ ਦੇ ਤੌਰ 'ਤੇ ਲੈਣ ਦੀ ਆਦਤ ਪੈ ਗਈ ਹੈ... ਜਾਂ ਫਿਰ PDF ਬਣਾਕੇ ਅੱਕ ਦੇ ਭੱਬੂਆਂ ਵਾਂਗੂੰ ਉਡਾ ਦਿੰਦੇ ਨੇ... ਪੀਜ਼ੇ-ਬਲਗਰਾਂ 'ਤੇ ਰੋਜ਼ ਭਾਵੇਂ 2-4 ਸੌ ਉਡਾਉਂਦੇ ਹੋਣ ਪਰ ਮਹੀਨੇ 'ਚ ਇੱਕ ਵਾਰ ਕਿਤਾਬ 'ਤੇ 2-4 ਸੌ ਖਰਚ ਕਰਨ ਨੂੰ ਵੱਡਾ ਬੋਝ ਸਮਝਦੇ ਨੇ... ਮੇਰਾ ਹਾਲ ਤਾਂ ਮੁਫ਼ਤ ਮਿਲਦੇ ਹਵਾ-ਪਾਣੀ ਵਾਂਗ ਹੈ... ਮੇਰੀ ਕਦੀ ਕਿਸੇ ਨੇ ਕੀਮਤ ਨਹੀਂ ਪੁੱਛੀ... ਭਾਵੇਂ ਲਿਖਣ ਵਾਲੇ ਨੇ ਜ਼ਿੰਦਗੀ ਗਾਲ਼ ਕੇ ਮੈਨੂੰ ਪੂਰਾ ਕੀਤਾ ਹੋਵੇ ਤੇ ਭਾਵੇਂ ਕਰਜ਼ਾ ਚੁੱਕ ਕੇ ਛਪਵਾਇਆ ਹੋਵੇ... @Punjabi_Books




ਕਿਤਾਬ ਸਮੀਖਿਆ - ਪੰਥਕ ਦਸਤਾਵੇਜ਼ (ਭਾਗ ਪਹਿਲਾ)

691 ਸਫ਼ਿਆਂ ਦੀ ਇਸ ਕਿਤਾਬ ਦਾ ਅਕਾਰ ਬਹੁਤ ਵੱਡਾ ਹੈ। ਇਸ ਵਿੱਚ ਅਨੰਦਪੁਰ ਸਾਹਿਬ ਦੇ ਮਤੇ ਤੋਂ ਲੈ ਕੇ ਲੁਧਿਆਣਾ ਵਿਚਲੀ 1978 ਦੀ ਅਕਾਲੀ ਕਾਨਫਰੰਸ, ਵਿਸ਼ਵ ਸਿੱਖ ਕਨਵੈਨਸ਼ਨ, ਨਿਰੰਕਾਰੀ ਕਾਂਡ, ਸੰਤ ਜਰਨੈਲ ਸਿੰਘ ਜੀ ਦੀ ਗ੍ਰਿਫ਼ਤਾਰੀ, ਜਹਾਜ ਹਾਈਜੈਕਿੰਗ ਦੀਆਂ ਵਾਰਦਾਤਾਂ, ਧਰਮ ਯੁੱਧ ਮੋਰਚਾ, ਧਰਮ ਯੁੱਧ ਮੋਰਚੇ ਦੌਰਾਨ ਹੁੰਦੀਆਂ ਮੀਟਿੰਗਾਂ, ਤੀਜਾ ਘੱਲੂਘਾਰਾ, ਨਵੰਬਰ 1984 ਦੀ ਨਸਲਕੁਸ਼ੀ, ਰਾਜੀਵ ਲੌਗੋਵਾਲ ਸਮਝੌਤਾ, 1984 ਤੋਂ 1994 ਤੱਕ ਚੱਲੇ ਖਾੜਕੂਵਾਦ,1986 ਦਾ ਸਰਬੱਤ ਖਾਲਸਾ ਤੇ 29 ਅਪ੍ਰੈਲ 1986 ਨੂੰ ਜਾਰੀ ਕੀਤੇ ਖਾਲਿਸਤਾਨ ਦਾ ਐਲਾਨ, ਹਰਜਿੰਦਰ ਸਿੰਘ ਜਿੰਦਾ ਤੇ ਸੁਖਦੇਵ ਸਿੰਘ ਸੁੱਖਾ ਵਲੋਂ ਭਾਰਤ ਦੇ ਰਾਸ਼ਟਰਪਤੀ ਨੂੰ ਲਿਖੀ ਇਤਿਹਾਸਕ ਚਿੱਠੀ, ਅੰਮ੍ਰਿਤਸਰ ਐਲਾਨਨਾਮਾ, ਯੂ.ਐਨ.ਓ. ਰਾਹੀਂ ਸਿੱਖ ਸਟੇਟ ਦੀ ਮੰਗ ਤੱਕ ਹਰੇਕ ਛੋਟੀ ਤੋਂ ਛੋਟੀ ਤੇ ਵੱਡੀ ਤੋਂ ਵੱਡੀ ਘਟਨਾ ਦਾ ਜ਼ਿਕਰ ਹੈ। ਕਿਤਾਬ ਵਿੱਚ ਇਸ ਸਮੇਂ ਦੌਰਾਨ ਸਾਰੀਆਂ ਸੰਬੰਧਤ ਧਿਰਾਂ ਵਲੋਂ ਜਾਰੀ ਹੋਏ ਪ੍ਰੈਸ ਬਿਆਨ ਤੇ ਖਾੜਕੂਆਂ ਵਲੋਂ ਜਾਰੀ ਕੀਤੇ ਜਾਂਦੇ ਰਹੇ ਪ੍ਰੈਸ ਨੋਟ ਹੂਬਹੂ ਛਾਪੇ ਗਏ ਹਨ। ਆਉਣ ਵਾਲੇ ਸਮੇਂ ਵਿੱਚ ਜਦੋਂ ਸਿੱਖ ਇਤਹਾਸ 'ਤੇ ਖੋਜ ਕਰਨ ਵਾਲੇ ਵਿਦਿਆਰਥੀ ਪੀ.ਐਚ.ਡੀ. ਕਰਨ ਲਈ ਇਸ ਸਮੇਂ ਦੀ ਚੋਣ ਕਰਿਆ ਕਰਨਗੇ ਤਾਂ ਇਹ ਕਿਤਾਬ ਉਨ੍ਹਾਂ ਲਈ ਇੱਕ ਵਡਮੁੱਲਾ ਇਤਿਹਾਸਕ ਦਸਤਾਵੇਜ਼ ਸਾਬਤ ਹੋਵੇਗੀ।


ਜਸਵੰਤ ਸਿੰਘ ਕੰਵਲ ਨੇ ਮਹਿਜ਼ 20-22 ਸਾਲ 'ਚ 'ਜੀਵਨ ਕਣੀਆਂ' ਕਿਤਾਬ ਲਿਖੀ। ਆਂਹਦੇ ਨੇ ਇਸ ਕਿਤਾਬ ਦੀ ਕੋਈ ਕਾਪੀ ਨਹੀਂ ਮਿਲਦੀ। ਕੀ ਤੁਸੀਂ ਇਹ ਪੜ੍ਹੀ ਹੈ?
Poll
  •   ਹਾਂ, ਪੜ੍ਹੀ ਹੈ
  •   ਮੇਰੇ ਕੋਲ ਜਾਂ ਫਲਾਣੇ ਕੋਲ ਹੈਗੀ
  •   ਨਹੀਂ ਪੜ੍ਹੀ
182 votes




ਜੀਹਨੇ ਪੂਰਨਮਾਸ਼ੀ ਨੀ ਪੜ੍ਹਿਆ, ਓਹ ਕਾਹਦਾ ਪੇਂਡੂ ਏ ਅੜਿਆ..!






2024

20 last posts shown.