ਮੈਂ ਪੰਜਾਬੀ ਕਿਤਾਬ ਬੋਲਦੀ ਆਂ... ਲੇਖਕ ਨੇ ਦਿਨ-ਰਾਤ ਇੱਕ ਕਰ ਕੇ ਮੇਰੀ ਸਿਰਜਨਾ ਕੀਤੀ ਹੈ... ਪਤਾ ਨੀ ਕਿੰਨੇ ਘੰਟਿਆਂ ਬੱਧੀ ਦਿਨ-ਰਾਤ, ਇੱਕ-ਇੱਕ ਅੱਖਰ ਨੂੰ ਧਾਗੇ ਵਿੱਚ ਪਰੋਂਦਾ ਰਿਹਾ ਮੇਰਾ ਸਿਰਜਨਹਾਰ... ਜਦ ਤਕ ਮੈਂ ਤਿਆਰ ਨਹੀਂ ਹੋਈ, ਉਸਨੇ ਸੁੱਖ ਦਾ ਸਾਹ ਨਹੀਂ ਸੀ ਲਿਆ... ਪਰ ਸਭ ਮੈਨੂੰ ਮੁਫਤ ਵਿੱਚ ਪੜ੍ਹਨਾ ਚਾਹੁੰਦੇ ਨੇ... ਮੇਰੇ 'ਤੇ ਖਰਚਾ ਕਰਨਾ ਇਕ ਫ਼ਜ਼ੂਲ ਖਰਚੀ ਸਮਝਦੇ ਨੇ, ਕਿਉਕਿ ਮੈਨੂੰ ਮੁਫ਼ਤ ਵਿੱਚ ਭੇਟ ਦੇ ਤੌਰ 'ਤੇ ਲੈਣ ਦੀ ਆਦਤ ਪੈ ਗਈ ਹੈ... ਜਾਂ ਫਿਰ PDF ਬਣਾਕੇ ਅੱਕ ਦੇ ਭੱਬੂਆਂ ਵਾਂਗੂੰ ਉਡਾ ਦਿੰਦੇ ਨੇ... ਪੀਜ਼ੇ-ਬਲਗਰਾਂ 'ਤੇ ਰੋਜ਼ ਭਾਵੇਂ 2-4 ਸੌ ਉਡਾਉਂਦੇ ਹੋਣ ਪਰ ਮਹੀਨੇ 'ਚ ਇੱਕ ਵਾਰ ਕਿਤਾਬ 'ਤੇ 2-4 ਸੌ ਖਰਚ ਕਰਨ ਨੂੰ ਵੱਡਾ ਬੋਝ ਸਮਝਦੇ ਨੇ... ਮੇਰਾ ਹਾਲ ਤਾਂ ਮੁਫ਼ਤ ਮਿਲਦੇ ਹਵਾ-ਪਾਣੀ ਵਾਂਗ ਹੈ... ਮੇਰੀ ਕਦੀ ਕਿਸੇ ਨੇ ਕੀਮਤ ਨਹੀਂ ਪੁੱਛੀ... ਭਾਵੇਂ ਲਿਖਣ ਵਾਲੇ ਨੇ ਜ਼ਿੰਦਗੀ ਗਾਲ਼ ਕੇ ਮੈਨੂੰ ਪੂਰਾ ਕੀਤਾ ਹੋਵੇ ਤੇ ਭਾਵੇਂ ਕਰਜ਼ਾ ਚੁੱਕ ਕੇ ਛਪਵਾਇਆ ਹੋਵੇ...
@Punjabi_Books