ਪੰਜਾਬੀ ਸਰਵੇ 💭 dan repost
2020-21 ਦਾ ਕਿਸਾਨ ਅੰਦੋਲਨ ਦਹਾਕਿਆਂ ਬਾਅਦ ਉੱਠਣ ਵਾਲਾ ਕੋਈ ਜਨ-ਅੰਦੋਲਨ ਸੀ, ਪਰ ਉਸ ਤੋਂ ਬਾਅਦ
ਕਿਸਾਨ ਜਥੇਬੰਦੀਆਂ ਦੀ ਪਾਟੋਧਾੜ, ਚੋਣਾਂ ਲੜਨਾ, ਫੰਡਾਂ ਦਾ ਰਾਮ-ਰੌਲਾ, ਨਿੱਤ-ਰੋਜ਼ ਦੇ ਧਰਨੇ, ਪਰਾਲੀ ਨੂੰ ਅੱਗ, ਜ਼ਹਿਰਾਂ ਦੀ ਵਰਤੋਂ, ਕਿਸਾਨ ਟਰੋਲ ਆਰਮੀ ਦੁਆਰਾ ਲੋਕਾਂ ਪ੍ਰਤੀ ਘਟੀਆ ਦਰਜੇ ਦੀ ਦੂਸ਼ਣਬਾਜ਼ੀ, ਆਗੂਆਂ ਦਾ ਮਜ਼ਦੂਰਾਂ ਤੇ ਗੈਰ-ਕਿਸਾਨੀ ਮੁੱਦਿਆਂ ਨੂੰ ਵਿਸਾਰਨਾ ਤੇ ਹੋਰ ਕਈ ਕਾਰਣਾਂ ਕਰਕੇ ਕਿਸਾਨ ਤੇ ਆਗੂ ਨਫ਼ਰਤ ਦਾ ਪਾਤਰ ਬਣਦੇ ਜਾ ਰਹੇ ਹਨ। ਆਉਂਦੇ ਦਿਨੀਂ ਚੈਨਲ ਵਿੱਚ ਕਿਸਾਨੀ ਤੇ ਮੋਰਚੇ ਨਾਲ ਸੰਬੰਧਿਤ ਕੁੱਝ ਸਰਵੇਖਣ ਪਾਏ ਜਾਣਗੇ।