ਹੇ ਸਿਰਜਣਹਾਰ,
ਕੁਦਰਤ ਦੁਖੀ ਹੈ, ਦਰੱਖਤ ਕੱਟੇ ਤੇ ਲੂਹੇ ਜਾ ਰਹੇ ਹਨ, ਜਨੌਰ ਸਾੜੇ ਤੇ ਭੁੰਨੇ ਜਾ ਰਹੇ ਹਨ, ਧਰਤੀ ਉਦਾਸ ਹੈ, ਹਵਾ ਜ਼ਹਿਰੀਲੀ ਤੇ ਪਾਣੀ ਖਤਮ ਹੋ ਰਿਹਾ। ਮੇਰੀ ਅਰਦਾਸ ਹੈ ਕਿ ਤੂੰ ਅਜਿਹਾ ਕਰਨ ਵਾਲਿਆਂ ਨੂੰ ਛੇਤੀ ਤੋਂ ਛੇਤੀ ਖਤਮ ਕਰ ਦੇ। ਸਾਰੇ ਜੀਆ-ਜੰਤ ਨੂੰ ਖਾਣਾ-ਪਾਣੀ ਮਿਲੇ, ਛੱਤ ਮਿਲੇ, ਪਿਆਰ ਤੇ ਸੁਰੱਖਿਆ ਮਿਲੇ। ਇਹਨਾਂ ਨਾਲ ਜ਼ੁਲਮ ਕਰਨ ਵਾਲੇ, ਧਰਤੀ ਮਾਂ ਨੂੰ ਅੱਗਾਂ ਲਾਉਣ ਵਾਲੇ, ਪਾਣੀਆਂ ਨੂੰ ਖਤਮ ਤੇ ਹਵਾ ਨੂੰ ਜ਼ਹਿਰੀਲਾ ਕਰਨ ਵਾਲਿਆਂ ਦਾ ਬੀ ਨਾਸ ਹੋ ਜਾਵੇ। ਹਰ ਕੋਈ ਕੁਦਰਤ ਨੂੰ ਪਿਆਰ ਕਰੇ ਤੇ ਇਸ ਦੀ ਸੰਭਾਲ ਕਰੇ। ਸਾਨੂੰ ਬਲ ਦੇ ਕਿ ਅਸੀਂ ਆਪਣੇ ਵਾਤਾਵਰਣ ਦੀ ਰੱਖਿਆ ਕਰ ਸਕੀਏ।
ਹਰਿਆਲੀ ਕਾਇਮ ਰਹੇ 🌳