ਵਾਢੀਆਂ
ਚੇਤ ਦਾ ਮਹੀਨਾ ਜਦੋਂ, ਅੱਧੋਂ ਪਾਰ ਲੰਘਦਾ ਸੀ
ਹਰ ਖੇਤ ਲੱਗਦਾ ਸੁਨਹਿਰੀ ਜਿਹੇ ਰੰਗ ਦਾ ਸੀ
ਦੰਦੇ ਕੱਢ ਦਾਤੀਆਂ ਨੂੰ ਫਿਰਦੇ ਸ਼ਿੰਗਾਰੀ ਸੀ
ਕਿਸੇ ਬੰਨ੍ਹੇ ਘੁੰਗਰੂ ਕੋਈ ਕੋਕੇ ਜੜੀ ਸਾਰੀ ਸੀ
ਹੋਰ ਕਿਸੇ ਕੰਮ ਦੀ ਨਾ, ਹੁੰਦੀ ਪ੍ਰਵਾਹ ਸੀ
ਵਾਢੀਆਂ ਦਾ ਹੁੰਦਾ ਵਿਆਹ ਜਿੰਨਾ ਚਾਅ ਸੀ
ਕਣਕਾਂ ਜਵਾਨ ਜਦੋਂ ਹੁੰਦੀਆਂ ਸੀ ਪੱਕ ਕੇ
ਸ਼ੁਕਰ ਗ਼ੁਜ਼ਾਰਦੇ ਸੀ, ਜੱਟ ਤੱਕ-ਤੱਕ ਕੇ
ਗਿੱਲੀ ਕਰ ਝੋਨੇ ਦੀ ਪਰਾਲੀ ਬੇੜੇ ਵੱਟਣੇ
ਵੱਟ-ਵੱਟ ਬੇੜ ਸੀ, ਪੈ ਜਾਂਦੇ ਹੱਥੀਂ ਰੱਟਣੇ
ਅੱਗ ਲਾ ਪਰਾਲੀ ਨੂੰ, ਨਾ ਕਰਦੇ ਸੁਆਹ ਸੀ
ਵਾਢੀਆਂ ਦਾ ਹੁੰਦਾ ਵਿਆਹ ਜਿੰਨਾ ਚਾਅ ਸੀ
ਵਾਢੀ ਲਈ ਤਿਆਰ ਹੁੰਦੇ ਸਾਰੇ ਬੰਦੇ-ਬੁੜੀਆਂ
ਜੁੜਦਾ ਸੀ ਸਾਰਾ ਪਰਿਵਾਰ ਮੁੰਡੇ-ਕੁੜੀਆਂ
ਬੱਚਿਆਂ ਨੂੰ ਛੁੱਟੀਆਂ ਸਕੂਲੋਂ ਵੀ ਕਰਾਉਂਦੇ ਸੀ
ਰਲ-ਮਿਲ ਸਾਰੇ ਜਣੇ ਰਿਜ਼ਕ ਕਮਾਉਂਦੇ ਸੀ
ਮਾਸਟਰ ਵੀ ਨਾ ਇਹਦੀ ਦਿੰਦੇ ਕੋਈ ਸਜ਼ਾ ਸੀ
ਵਾਢੀਆਂ ਦਾ ਹੁੰਦਾ ਵਿਆਹ ਜਿੰਨਾ ਚਾਅ ਸੀ
ਖੇਤਾਂ ਵਿੱਚ ਜਦੋਂ ਬੇਬੇ ਭੱਤਾ ਲੈ ਕੇ ਆਉਂਦੀ ਸੀ
ਲੱਸੀ-ਦਹੀਂ ਅੰਬੀਆਂ ਦੀ ਚਟਣੀ ਲਿਆਉਂਦੀ ਸੀ
ਗੰਢਾ ਤੇ ਆਚਾਰ ਖਾਣਾ ਬੜਾ ਮਨਭਾਉਂਦਾ ਸੀ
ਖੇਤਾਂ ਵਿੱਚ ਖਾਣ ਦਾ ਨਜ਼ਾਰਾ ਬੜਾ ਆਉਂਦਾ ਸੀ
ਥੋੜ੍ਹੀ ਦੇਰ ਲੰਮੇ ਪੈ ਕੇ, ਲੈਂਦੇ ਅੱਖ ਲਾ ਸੀ
ਵਾਢੀਆਂ ਦਾ ਹੁੰਦਾ ਵਿਆਹ ਜਿੰਨਾ ਚਾਅ ਸੀ
ਸਾਰਾ ਦਿਨ ਵੱਢ ਕੇ ਜੋ ਲਾਉਂਦੇ ਸੀ ਸੱਥਰੀਆਂ
ਭਰਕੇ ਕਲਾਵੇ ਸ਼ਾਮੀ, ਬੰਨ੍ਹਦੇ ਸੀ ਭਰੀਆਂ
ਭਰੀਆਂ ਨੂੰ ਗੱਡੇ ਉੱਤੇ ਲੱਦ ਕੇ ਲਿਆਉਂਦੇ ਸੀ
ਲੱਗਣੀ ਮਸ਼ੀਨ ਜਿੱਥੇ, ਉੱਥੇ ਫਾਲ ਲਾਉਂਦੇ ਸੀ
ਭਰੀਆਂ ਦਾ ਭੋਰਾ ਵੀ ਨਾ, ਕਰਦੇ ਵਸਾਹ ਸੀ
ਵਾਢੀਆਂ ਦਾ ਹੁੰਦਾ ਵਿਆਹ ਜਿੰਨਾ ਚਾਅ ਸੀ
ਬੀਬੀਆਂ ਨੇ ਬੱਚਿਆਂ ਦੇ ਨਾਲ ਸਿੱਟੇ ਚੁਗਣੇ
ਚੁਗ-ਚੁਗ ਸਿੱਟੇ ਰੋਜ਼, ਕਰੀ ਜਾਣੇ ਦੁੱਗਣੇ
'ਕੱਠੇ ਕੀਤੇ ਸਿੱਟਿਆਂ ਨੂੰ ਧੁੱਪ 'ਚ ਸੁਕਾਉਂਦੇ ਸੀ
ਕੁੱਟ-ਕੁੱਟ ਮੂੰਗਲੇ ਨਾ' ਦਾਣੇ ਫੇ' ਬਣਾਉਂਦੇ ਸੀ
ਕਰ ਲੈਂਦੇ ਅੱਡ ਦਾਣੇ, ਹਵਾ 'ਚ ਉਡਾਅ ਸੀ
ਵਾਢੀਆਂ ਦਾ ਹੁੰਦਾ ਵਿਆਹ ਜਿੰਨਾ ਚਾਅ ਸੀ
ਦਾਣਿਆਂ ਲਈ ਰੱਖਦੇ ਡਰੰਮ ਵੀ ਤਿਆਰ ਸੀ
ਤੂੜੀ ਵਾਲੇ ਅੰਦਰ ਵੀ, ਦਿੰਦੇ ਝਾੜੂ ਮਾਰ ਸੀ
ਲੈਂਦੇ ਫੇ' ਡਰੰਮ ਭਰ, ਦਾਣੇ 'ਕੱਠੇ ਕਰ ਸੀ
ਤੂੜੀ ਨਾਲ ਅੰਦਰ ਵੀ, ਦਿੰਦੇ ਤੁੰਨ ਭਰ ਸੀ
ਪੂਰੇ ਸਾਲ ਵਾਲਾ ਲੈਂਦੇ, ਰਿਜ਼ਕ ਕਮਾ ਸੀ
ਵਾਢੀਆਂ ਦਾ ਹੁੰਦਾ ਵਿਆਹ ਜਿੰਨਾ ਚਾਅ ਸੀ
ਚਲਦੀ ਇਹ ਵਾਢੀ ਇੱਕ-ਡੇਢ ਕੁ ਮਹੀਨਾ ਸੀ
ਪਿੰਡ ਵਿੱਚ ਇੱਕ-ਦੋ ਹੀ ਹੁੰਦੀਆਂ ਮਸ਼ੀਨਾਂ ਸੀ
ਵਾਰੋ-ਵਾਰੀ ਕਣਕ ਆਪੋ-ਆਪਣੀ ਕੱਢਦੇ ਸੀ
ਹੌਂਸਲੇ ਬੁਲੰਦ ਹੁੰਦੇ ਦਿਲ ਨਹੀਂਓਂ ਛੱਡਦੇ ਸੀ
ਦਾਣੇ ਸਾਂਭ, ਕੁੱਪ ਲੈਂਦੇ ਤੂੜੀ ਦੇ ਬਣਾ ਸੀ
ਵਾਢੀਆਂ ਦਾ ਹੁੰਦਾ ਵਿਆਹ ਜਿੰਨਾ ਚਾਅ ਸੀ
ਮਾਰਾਂ ਮੈਂ ਪੁਰਾਣੇ ਵੇਲੇ ਵੱਲ ਜਦੋਂ ਝਾਤੀ ਨੂੰ
ਦਿਸੇ ਨਾ ਕੋਈ ਘੁੰਗਰੂ, ਲਵਾਉਂਦਾ ਅੱਜ ਦਾਤੀ ਨੂੰ
ਆਗੀਆਂ ਮਸ਼ੀਨਾਂ 'ਖੁਸ਼ੀ' ਸੱਚੀ ਗੱਲ ਕਹਿ ਗਿਆ
ਹੱਥੀਂ-ਵਾਢੀ ਵਾਲਾ ਤਾਂ, ਜ਼ਮਾਨਾ ਪਿੱਛੇ ਰਹਿ ਗਿਆ
ਹਰ ਬੰਦੇ ਨੂੰ ਹੀ ਉਦੋਂ, ਕੰਮ ਨਾਲ ਭਾਅ ਸੀ
ਵਾਢੀਆਂ ਦਾ ਹੁੰਦਾ ਵਿਆਹ ਜਿੰਨਾ ਚਾਅ ਸੀ
(ਖੁਸ਼ੀ ਮੁਹੰਮਦ ਚੱਠਾ)
ਚੇਤ ਦਾ ਮਹੀਨਾ ਜਦੋਂ, ਅੱਧੋਂ ਪਾਰ ਲੰਘਦਾ ਸੀ
ਹਰ ਖੇਤ ਲੱਗਦਾ ਸੁਨਹਿਰੀ ਜਿਹੇ ਰੰਗ ਦਾ ਸੀ
ਦੰਦੇ ਕੱਢ ਦਾਤੀਆਂ ਨੂੰ ਫਿਰਦੇ ਸ਼ਿੰਗਾਰੀ ਸੀ
ਕਿਸੇ ਬੰਨ੍ਹੇ ਘੁੰਗਰੂ ਕੋਈ ਕੋਕੇ ਜੜੀ ਸਾਰੀ ਸੀ
ਹੋਰ ਕਿਸੇ ਕੰਮ ਦੀ ਨਾ, ਹੁੰਦੀ ਪ੍ਰਵਾਹ ਸੀ
ਵਾਢੀਆਂ ਦਾ ਹੁੰਦਾ ਵਿਆਹ ਜਿੰਨਾ ਚਾਅ ਸੀ
ਕਣਕਾਂ ਜਵਾਨ ਜਦੋਂ ਹੁੰਦੀਆਂ ਸੀ ਪੱਕ ਕੇ
ਸ਼ੁਕਰ ਗ਼ੁਜ਼ਾਰਦੇ ਸੀ, ਜੱਟ ਤੱਕ-ਤੱਕ ਕੇ
ਗਿੱਲੀ ਕਰ ਝੋਨੇ ਦੀ ਪਰਾਲੀ ਬੇੜੇ ਵੱਟਣੇ
ਵੱਟ-ਵੱਟ ਬੇੜ ਸੀ, ਪੈ ਜਾਂਦੇ ਹੱਥੀਂ ਰੱਟਣੇ
ਅੱਗ ਲਾ ਪਰਾਲੀ ਨੂੰ, ਨਾ ਕਰਦੇ ਸੁਆਹ ਸੀ
ਵਾਢੀਆਂ ਦਾ ਹੁੰਦਾ ਵਿਆਹ ਜਿੰਨਾ ਚਾਅ ਸੀ
ਵਾਢੀ ਲਈ ਤਿਆਰ ਹੁੰਦੇ ਸਾਰੇ ਬੰਦੇ-ਬੁੜੀਆਂ
ਜੁੜਦਾ ਸੀ ਸਾਰਾ ਪਰਿਵਾਰ ਮੁੰਡੇ-ਕੁੜੀਆਂ
ਬੱਚਿਆਂ ਨੂੰ ਛੁੱਟੀਆਂ ਸਕੂਲੋਂ ਵੀ ਕਰਾਉਂਦੇ ਸੀ
ਰਲ-ਮਿਲ ਸਾਰੇ ਜਣੇ ਰਿਜ਼ਕ ਕਮਾਉਂਦੇ ਸੀ
ਮਾਸਟਰ ਵੀ ਨਾ ਇਹਦੀ ਦਿੰਦੇ ਕੋਈ ਸਜ਼ਾ ਸੀ
ਵਾਢੀਆਂ ਦਾ ਹੁੰਦਾ ਵਿਆਹ ਜਿੰਨਾ ਚਾਅ ਸੀ
ਖੇਤਾਂ ਵਿੱਚ ਜਦੋਂ ਬੇਬੇ ਭੱਤਾ ਲੈ ਕੇ ਆਉਂਦੀ ਸੀ
ਲੱਸੀ-ਦਹੀਂ ਅੰਬੀਆਂ ਦੀ ਚਟਣੀ ਲਿਆਉਂਦੀ ਸੀ
ਗੰਢਾ ਤੇ ਆਚਾਰ ਖਾਣਾ ਬੜਾ ਮਨਭਾਉਂਦਾ ਸੀ
ਖੇਤਾਂ ਵਿੱਚ ਖਾਣ ਦਾ ਨਜ਼ਾਰਾ ਬੜਾ ਆਉਂਦਾ ਸੀ
ਥੋੜ੍ਹੀ ਦੇਰ ਲੰਮੇ ਪੈ ਕੇ, ਲੈਂਦੇ ਅੱਖ ਲਾ ਸੀ
ਵਾਢੀਆਂ ਦਾ ਹੁੰਦਾ ਵਿਆਹ ਜਿੰਨਾ ਚਾਅ ਸੀ
ਸਾਰਾ ਦਿਨ ਵੱਢ ਕੇ ਜੋ ਲਾਉਂਦੇ ਸੀ ਸੱਥਰੀਆਂ
ਭਰਕੇ ਕਲਾਵੇ ਸ਼ਾਮੀ, ਬੰਨ੍ਹਦੇ ਸੀ ਭਰੀਆਂ
ਭਰੀਆਂ ਨੂੰ ਗੱਡੇ ਉੱਤੇ ਲੱਦ ਕੇ ਲਿਆਉਂਦੇ ਸੀ
ਲੱਗਣੀ ਮਸ਼ੀਨ ਜਿੱਥੇ, ਉੱਥੇ ਫਾਲ ਲਾਉਂਦੇ ਸੀ
ਭਰੀਆਂ ਦਾ ਭੋਰਾ ਵੀ ਨਾ, ਕਰਦੇ ਵਸਾਹ ਸੀ
ਵਾਢੀਆਂ ਦਾ ਹੁੰਦਾ ਵਿਆਹ ਜਿੰਨਾ ਚਾਅ ਸੀ
ਬੀਬੀਆਂ ਨੇ ਬੱਚਿਆਂ ਦੇ ਨਾਲ ਸਿੱਟੇ ਚੁਗਣੇ
ਚੁਗ-ਚੁਗ ਸਿੱਟੇ ਰੋਜ਼, ਕਰੀ ਜਾਣੇ ਦੁੱਗਣੇ
'ਕੱਠੇ ਕੀਤੇ ਸਿੱਟਿਆਂ ਨੂੰ ਧੁੱਪ 'ਚ ਸੁਕਾਉਂਦੇ ਸੀ
ਕੁੱਟ-ਕੁੱਟ ਮੂੰਗਲੇ ਨਾ' ਦਾਣੇ ਫੇ' ਬਣਾਉਂਦੇ ਸੀ
ਕਰ ਲੈਂਦੇ ਅੱਡ ਦਾਣੇ, ਹਵਾ 'ਚ ਉਡਾਅ ਸੀ
ਵਾਢੀਆਂ ਦਾ ਹੁੰਦਾ ਵਿਆਹ ਜਿੰਨਾ ਚਾਅ ਸੀ
ਦਾਣਿਆਂ ਲਈ ਰੱਖਦੇ ਡਰੰਮ ਵੀ ਤਿਆਰ ਸੀ
ਤੂੜੀ ਵਾਲੇ ਅੰਦਰ ਵੀ, ਦਿੰਦੇ ਝਾੜੂ ਮਾਰ ਸੀ
ਲੈਂਦੇ ਫੇ' ਡਰੰਮ ਭਰ, ਦਾਣੇ 'ਕੱਠੇ ਕਰ ਸੀ
ਤੂੜੀ ਨਾਲ ਅੰਦਰ ਵੀ, ਦਿੰਦੇ ਤੁੰਨ ਭਰ ਸੀ
ਪੂਰੇ ਸਾਲ ਵਾਲਾ ਲੈਂਦੇ, ਰਿਜ਼ਕ ਕਮਾ ਸੀ
ਵਾਢੀਆਂ ਦਾ ਹੁੰਦਾ ਵਿਆਹ ਜਿੰਨਾ ਚਾਅ ਸੀ
ਚਲਦੀ ਇਹ ਵਾਢੀ ਇੱਕ-ਡੇਢ ਕੁ ਮਹੀਨਾ ਸੀ
ਪਿੰਡ ਵਿੱਚ ਇੱਕ-ਦੋ ਹੀ ਹੁੰਦੀਆਂ ਮਸ਼ੀਨਾਂ ਸੀ
ਵਾਰੋ-ਵਾਰੀ ਕਣਕ ਆਪੋ-ਆਪਣੀ ਕੱਢਦੇ ਸੀ
ਹੌਂਸਲੇ ਬੁਲੰਦ ਹੁੰਦੇ ਦਿਲ ਨਹੀਂਓਂ ਛੱਡਦੇ ਸੀ
ਦਾਣੇ ਸਾਂਭ, ਕੁੱਪ ਲੈਂਦੇ ਤੂੜੀ ਦੇ ਬਣਾ ਸੀ
ਵਾਢੀਆਂ ਦਾ ਹੁੰਦਾ ਵਿਆਹ ਜਿੰਨਾ ਚਾਅ ਸੀ
ਮਾਰਾਂ ਮੈਂ ਪੁਰਾਣੇ ਵੇਲੇ ਵੱਲ ਜਦੋਂ ਝਾਤੀ ਨੂੰ
ਦਿਸੇ ਨਾ ਕੋਈ ਘੁੰਗਰੂ, ਲਵਾਉਂਦਾ ਅੱਜ ਦਾਤੀ ਨੂੰ
ਆਗੀਆਂ ਮਸ਼ੀਨਾਂ 'ਖੁਸ਼ੀ' ਸੱਚੀ ਗੱਲ ਕਹਿ ਗਿਆ
ਹੱਥੀਂ-ਵਾਢੀ ਵਾਲਾ ਤਾਂ, ਜ਼ਮਾਨਾ ਪਿੱਛੇ ਰਹਿ ਗਿਆ
ਹਰ ਬੰਦੇ ਨੂੰ ਹੀ ਉਦੋਂ, ਕੰਮ ਨਾਲ ਭਾਅ ਸੀ
ਵਾਢੀਆਂ ਦਾ ਹੁੰਦਾ ਵਿਆਹ ਜਿੰਨਾ ਚਾਅ ਸੀ
(ਖੁਸ਼ੀ ਮੁਹੰਮਦ ਚੱਠਾ)