Postlar filtri


ਨਸ਼ਿਆਂ ਨੂੰ ਨਾਂਹ ਅਤੇ ਸਿਹਤਮੰਦ, ਖੁਸ਼ਹਾਲ ਜੀਵਨ ਲਈ ਹਾਂ ਕਹੋ।

ਉੱਜਵਲ ਭਵਿੱਖ ਲਈ ਅੱਜ ਹੀ ਸਹੀ ਚੋਣ ਕਰੋ। ਆਓ! ਰਲ ਮਿਲ ਕੇ ਨਸ਼ਾ ਮੁਕਤ ਸਮਾਜ ਦਾ ਨਿਰਮਾਣ ਕਰੀਏ!

Say NO to drugs and YES to a healthy, happy life.

Make the right choice today for a brighter future. Together, let's build a drug-free society! 🚫💊#SayNoToDrugs


ਤੁਹਾਡੀ ਵਿੱਤੀ ਸੁਰੱਖਿਆ ਤੁਹਾਡੇ ਹੱਥਾਂ ਵਿੱਚ ਹੈ। ਕਦੇ ਵੀ ਆਪਣਾ ਨੈੱਟ ਬੈਂਕਿੰਗ ਪਾਸਵਰਡ, OTP, PIN, ਜਾਂ CVV ਕਿਸੇ ਨਾਲ ਸਾਂਝਾ ਨਾ ਕਰੋ। ਸੁਰੱਖਿਅਤ ਰਹੋ ਅਤੇ ਸਾਈਬਰ ਖਤਰਿਆਂ ਤੋਂ ਆਪਣੇ ਆਪ ਨੂੰ ਬਚਾਓ।

Your financial security is in your hands. Never share your net banking password, OTP, PIN, or CVV with anyone. Stay safe and protect yourself from cyber threats. #CyberSecurity




ਫਰੀਦਕੋਟ ਪੁਲਿਸ ਦੇ ਸ਼ਕਤੀ ਹੈਲਪਡੈਸਕ ਵੱਲੋਂ ਪਿੰਡ ਸੁਰਘੂਰੀ ਵਿਖੇ ਜਾਗਰੂਕਤਾ ਸੈਮੀਨਾਰ ਲਗਾਇਆ ਗਿਆ। ਲੋਕਾਂ ਨੂੰ ਨਸ਼ਿਆਂ ਦੇ ਨੁਕਸਾਨਦੇਹ ਪ੍ਰਭਾਵਾਂ, ਘਰੇਲੂ ਹਿੰਸਾ ਅਤੇ ਹੈਲਪਲਾਈਨ ਨੰਬਰ 112 ਅਤੇ 1098 ਬਾਰੇ ਜਾਣਕਾਰੀ ਦਿੱਤੀ ਗਈ।

#ShaktiHelpdesk of Faridkot Police organized an awareness seminar at village Surghuri, educating the public about the harmful effects of drugs and domestic violence. Key helpline numbers, including 112 and 1098, were shared to ensure support and safety.

#SaanjhShakti


ਸੀ.ਆਈ. ਪਠਾਨਕੋਟ ਵੱਲੋਂ ਭਰੋਸੇਮੰਦ ਸੂਚਨਾ ਦੇ ਅਧਾਰ 'ਤੇ ਇੱਕ ਵੱਡੀ ਸਫਲਤਾ ਹਾਸਿਲ ਕਰਦਿਆਂ, ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ, ਜਿਹਨਾਂ ਕੋਲੋਂ 2 ਗਲੋਕ ਪਿਸਤੌਲ, 4 ਮੈਗਜ਼ੀਨ ਅਤੇ 9MM ਕੈਲੀਬਰ ਦੇ 14 ਜ਼ਿੰਦਾ ਕਾਰਤੂਸ ਬਰਾਮਦ ਹੋਏ।

ਐਫ.ਆਈ.ਆਰ. ਦਰਜ ਕਰ ਲਈ ਗਈ ਹੈ, ਅਤੇ ਹਥਿਆਰਾਂ ਦੇ ਸਰੋਤ ਅਤੇ ਨੈਟਵਰਕ ਨਾਲ ਜੁੜੇ ਹੋਰ ਸ਼ੱਕੀ ਵਿਅਕਤੀਆਂ ਦੀ ਪਛਾਣ ਲਈ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।

ਪੰਜਾਬ ਪੁਲਿਸ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਰੋਕਣ ਅਤੇ ਸੁਰੱਖਿਅਤ ਪੰਜਾਬ ਨੂੰ ਯਕੀਨੀ ਬਣਾਉਣ ਲਈ ਆਪਣੇ ਮਿਸ਼ਨ ਵਿੱਚ ਦ੍ਰਿੜ ਹੈ।

In a major breakthrough, CI Pathankot apprehends two persons based on reliable input, leading to the recovery of 2 Glock pistols, 4 magazines, and 14 live cartridges of 9mm caliber.

An FIR has been registered, and further investigations are underway to uncover the source of the weapons and identification of more suspects involved in the network.

Punjab Police remains steadfast in its mission to curb illegal activities and ensure a secure and safe #Punjab.




ਖੰਨਾ ਪੁਲਿਸ ਦੇ ਸ਼ਕਤੀ ਹੈਲਪ ਡੈਸਕ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ, ਪਿੰਡ ਜੱਲ੍ਹਾ ਵਿਖੇ ਇੱਕ ਜਾਗਰੂਕਤਾ ਸੈਮੀਨਾਰ ਕਰਵਾਇਆ। ਜਿੱਥੇ ਵਿਦਿਆਰਥੀਆਂ ਨੂੰ ਘਰੇਲੂ ਹਿੰਸਾ, ਬਾਲ ਦੁਰਵਿਵਹਾਰ, ਚੰਗੇ ਅਤੇ ਮਾੜੇ ਸਪਰਸ਼ ਅਤੇ ਹੈਲਪਲਾਈਨ ਨੰਬਰ 112/1098 ਬਾਰੇ ਜਾਗਰੂਕ ਕੀਤਾ ਗਿਆ।

#ShaktiHelpDesk of Khanna Police conducted an awareness seminar at Govt. Primary School, Village Jallah. Students were educated about domestic violence, child abuse, good touch & bad touch, and #Helpline numbers 112/1098. #SaanjhShakti






ਧੁੰਦ ਵਾਲੇ ਮੌਸਮ ਵਿੱਚ ਵਧੇਰੇ ਸਾਵਧਾਨੀ ਦੀ ਲੋੜ ਹੁੰਦੀ ਹੈ। ਆਪਣੇ ਵਾਹਨਾਂ 'ਤੇ ਰਿਫਲੈਕਟਿਵ ਟੇਪਾਂ ਦੀ ਵਰਤੋਂ ਕਰੋ, ਗੱਡੀ ਹੌਲੀ ਚਲਾਓ ਅਤੇ ਦੁਰਘਟਨਾਵਾਂ ਤੋਂ ਬਚਣ ਲਈ ਸੁਚੇਤ ਰਹੋ।

ਤੁਹਾਡੀ ਸੁਰੱਖਿਆ ਤੁਹਾਡੇ ਹੱਥਾਂ ਵਿੱਚ ਹੈ - ਜ਼ਿੰਮੇਵਾਰੀ ਨਾਲ ਗੱਡੀ ਚਲਾਓ।

Foggy weather requires extra caution. Use reflective tapes on your vehicles, drive slowly, and stay alert to avoid accidents.

Your safety is in your hands—drive responsibly #RoadSafety


ਨਸ਼ਿਆਂ ਨੂੰ ਕਹੋ ਨਹੀਂ, ਜ਼ਿੰਦਗੀ ਨੂੰ ਕਹੋ ਹਾਂ!

ਆਓ ਮਿਲ ਕੇ ਇੱਕ ਨਸ਼ਾ ਮੁਕਤ ਪੰਜਾਬ ਬਣਾਈਏ ਅਤੇ ਆਪਣੀ ਯੁਵਾ ਪੀੜ੍ਹੀ ਦਾ ਭਵਿੱਖ ਸੰਵਾਰੇ।

Say NO to Drugs, Say YES to Life!

Join hands to build a Nasha Mukt Punjab and secure a brighter future for our youth.💪


ਸਪੀਡ ਸੀਮਾਵਾਂ ਦੀ ਪਾਲਨਾ ਕਰਕੇ ਸੜਕੀ ਹਾਦਸਿਆਂ ਨੂੰ ਟਾਲਿਆ ਜਾ ਸਕਦਾ ਹੈ। ਹਮੇਸ਼ਾਂ ਨਿਰਧਾਰਤ ਸਪੀਡ ਸੀਮਾ ਵਿੱਚ ਗੱਡੀ ਚਲਾਓ।

Driving within the speed limit can prevent accidents and save lives. Always follow the speed limit for your safety and the safety of others. 🚦 #RoadSafety






ਕਪੂਰਥਲਾ ਪੁਲਿਸ ਦੇ ਸ਼ਕਤੀ ਹੈਲਪ ਡੈਸਕ ਵੱਲੋਂ ਸਰਕਾਰੀ ਮਿਡਲ ਸਕੂਲ ਕਾਦੂਪੁਰ ਵਿਖੇ ਜਾਗਰੂਕਤਾ ਸੈਮੀਨਾਰ ਲਗਾਇਆ ਗਿਆ | ਵਿਦਿਆਰਥੀਆਂ ਨੂੰ ਬਾਲ ਸ਼ੋਸ਼ਣ, ਚੰਗੇ ਅਤੇ ਬੁਰੇ ਸਪਰਸ਼, ਸਾਈਬਰ ਕ੍ਰਾਈਮ ਅਤੇ ਹੈਲਪਲਾਈਨ ਨੰਬਰ 112/1098 ਬਾਰੇ ਜਾਗਰੂਕ ਕੀਤਾ ਗਿਆ।

#ShaktiHelpDesk of Kapurthala Police conducted an awareness seminar at Govt. Middle School Kadupur. Students were educated about child abuse, the concept of good and bad touch, cybercrime, and #Helpline numbers 112/1098. #SaanjhShakti




ਆਓ, ਇੱਕ ਸਿਹਤਮੰਦ ਅਤੇ ਨਸ਼ਾ ਮੁਕਤ ਪੰਜਾਬ ਬਣਾਉਣ ਲਈ ਇਕੱਠੇ ਹੋਈਏ। ਮਿਲ ਕੇ ਅਸੀਂ ਨਸ਼ੇ ਨੂੰ ਖਤਮ ਕਰ ਸਕਦੇ ਹਾਂ ਅਤੇ ਇੱਕ ਮਜ਼ਬੂਤ ਅਤੇ ਸੁਰੱਖਿਅਤ ਸਮੁਦਾਇ ਦੀ ਨਿਰਮਾਣ ਕਰ ਸਕਦੇ ਹਾਂ।

Let’s come together to build a healthier, #DrugFreePunjab. United, we can eradicate addiction and create a stronger, safer community. #NashaMuktPunjab




ਲੁਧਿਆਣਾ ਦਿਹਾਤੀ ਪੁਲਿਸ ਦੇ ਸਾਂਝ ਸਟਾਫ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ, ਬਹਾਦਰਕੇ ਵਿਖੇ ਇੱਕ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਜਿੱਥੇ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ, ਬਾਲ ਦੁਰਵਿਵਹਾਰ, ਸਾਈਬਰ ਕ੍ਰਾਈਮ, ਸਾਂਝ ਸੇਵਾਵਾਂ ਅਤੇ ਹੈਲਪਲਾਈਨ ਨੰਬਰ 112/1098 ਬਾਰੇ ਜਾਗਰੂਕ ਕੀਤਾ ਗਿਆ।

#Saanjh staff of Ludhiana Rural Police conducted an awareness seminar at Govt. Primary School, Bahadarke. Students were educated on drug abuse, child abuse, cybercrime, Saanjh services, and #Helpline numbers 112/1098. #SaanjhShakti


ਕਮਿਸ਼ਨਰੇਟ ਪੁਲਿਸ ਜਲੰਧਰ ਵੱਲੋਂ 13 ਕਰੋੜ ਰੁਪਏ ਤੋਂ ਵੱਧ ਮੁੱਲ ਦੀਆਂ ਕੇਸ ਜਾਇਦਾਦਾਂ ਮਾਲਕਾਂ ਨੂੰ ਵਾਪਸ ਕਰ ਦਿੱਤੀਆਂ ਗਈਆਂ ਹਨ। ਇਸ ਵਿੱਚ 583 ਤੋਂ ਵੱਧ ਅਪਰਾਧਿਕ ਮਾਮਲਿਆਂ ਵਿੱਚ ਵਾਹਨ, ਗਹਿਣੇ, ਘਰੇਲੂ ਸਮਾਨ ਅਤੇ ਹੋਰ ਕੀਮਤੀ ਚੀਜ਼ਾਂ ਵਾਪਸ ਕੀਤੀਆਂ ਗਈਆਂ ਹਨ, ਜੋ ਪਿਛਲੇ ਸਾਲ ਵਿੱਚ ਜਲੰਧਰ ਵਿੱਚ ਰਜਿਸਟਰ ਕੀਤੇ ਗਏ ਸਨ।

In a significant step, Commissionerate Police Jalandhar have successfully returned case properties worth over ₹13 Crores, this includes the return of vehicles, jewelry, household items, and other valuables from more than 583 criminal cases registered in #Jalandhar over the past year.

In addition, over 100 #lost smartphones, valued at approximately ₹22 Lakhs, have been traced and reunited with their owners through the #CEIR portal.

Punjab Police continues its efforts to ensure justice, security, and trust, working proactively to safeguard the interests of the community.

20 ta oxirgi post ko‘rsatilgan.