ਮਿਤੀ 12-11-2024 ਦਿਨ ਮੰਗਲਵਾਰ ਨੂੰ ਜ਼ਿਲ੍ਹਾ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਦਫ਼ਤਰ, ਮਾਨਸਾ ਵਿਖੇ Lotus Hometextiles Limited ਵੱਲੋਂ Packer / checker/Stitcher ਦੀ ਭਰਤੀ ਲਈ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ। ਜ਼ਿਲ੍ਹਾ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ, ਮਾਨਸਾ ਸ੍ਰੀ ਰਵਿੰਦਰ ਸਿੰਘ ਜੀ ਵੱਲੋਂ ਦੱਸਿਆ ਗਿਆ ਕਿ ਇਸ ਪਲੇਸਮੈਂਟ ਕੈਂਪ ਵਿੱਚ ਪ੍ਰਾਰਥੀਆਂ ਦੀ ਘੱਟ ਤੋਂ ਘੱਟ ਯੋਗਤਾ 12th ਪਾਸ ਲੜਕੀਆਂ (Girls) ਦੀ ਜਰੂਰਤ ਹੈ। ਉਮਰ ਸੀਮਾ 18 ਤੋਂ 26 ਸਾਲ ਤੱਕ ਹੋਣੀ ਚਾਹੀਦੀ ਹੈ। stipend 12500/- ਰੁਪਏ ਪ੍ਰਤੀ ਮਹੀਨਾ ਹੋਵੇਗੀ। ਚਾਹਵਾਨ ਪ੍ਰਾਰਥਣਾਂ ਆਪਣੇ ਸਰਟੀਫਿਕੇਟਾਂ ਦੀਆਂ ਫੋਟੋਕਾਪੀਆ ਅਤੇ Resume ਲੈ ਜ਼ਿਲ੍ਹਾ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਦਫ਼ਤਰ, ਮਾਨਸਾ ਪਹੁੰਚੋ। ਇੰਟਰਵਿਊ ਦਾ ਸਮਾ ਸਵੇਰੇ 10:00 ਤੋਂ ਦੁਪਹਿਰ 01:30 ਵਜੇ ਤੱਕ ਹੈ। ਹੋਰ ਵਧੇਰੇ ਜਾਣਕਾਰੀ ਲਈ ਮੋਬਾਇਲ ਨੰ. 70874-11278, 94641-78030 ਤੇ ਸੰਪਰਕ ਕਰ ਸਕਦੇ ਹੋ।